• ਲੈਟਰ ਬਕਸ 
   ਪਾ ਰਹੀ ਚਿੱਠੀ 
   ਚੁੰਮ ਕੇ 

   ਤੋੜ ਰਹੀ ਫੁੱਲ 
   ਗੁਆਂਢਣ ਦੀ ਵਾੜੀ ਵਿੱਚੋਂ 
   ਮੰਦਰ ਜਾਣ ਤੋਂ ਪਹਿਲੋਂ

   ਬਾਪੂ ਤੁਰਿਆ
   ਜਾਇਦਾਦ ਦੀ ਵੰਡ
   ਟੱਬਰ ਜੁੜਿਆ

   ਉਹ ਗਈ
   ਉਸਦੀ ਖੁਸ਼ਬੂ
   ਇੱਥੇ ਹੀ 

   ਵਗਦੀ ਪਵਨ 
   ਜੁਲਫ਼ ਲੁਕਾਇਆ ਮੁਖੜਾ 
   ਚੰਨ ਬਦਲਾਂ ਦੇ ਓਹਲੇ

   ਸੰਜੇ ਸਨਨ