ਮਹਿਬੂਬ ਦੀ ਗਲੀ 
ਨੀਵੀ ਪਾ ਕੇ ਲੰਘ ਰਹੀ 
ਹਵਾ ‘ਚ ਖੁਸ਼ਬੂ ਰਲੀ 

ਸਾਂਵਲਾ ਰੰਗ 
ਕੱਜਲ ਭਰੀਆਂ ਅੱਖੀਆਂ 
ਹਨੇਰੇ ਵਿਚ ਗੁੰਮ 

ਗੋਰੀ ਗੱਲ੍ਹ 
ਗੁਲਾਬ ਛੋਹਿਆਂ ਹੀ 
ਨੀਲ ਪਿਆ 

ਇਕੱਲਾ ਨਿਕਲਿਆ
ਬਾਹਰ ਆਉਂਦੇ ਹੀ 
ਪਰਛਾਵਾਂ ਰਲਿਆ

ਸੰਜੇ ਸਨਨ