ਕਾਲੇ ਛੋਲੇ 
ਭਿਉਂ ਰਿਹਾ ਛੜਾ 
ਸੌਣ ਤੋਂ ਪਹਿਲਾਂ

ਆਖਰੀ ਤਾਰੀਖਾਂ
ਬੇਗਮ ਰੁੱਸੀ-ਰੁੱਸੀ
ਬੱਚੇ ਪਰੇ-ਪਰੇ 

ਜਠੇਰੇ ਪੂਜਣ 
ਚੜ੍ਹਾ ਕੇ ਨਵੀਂ ਚਾਦਰ 
ਬੇਬੇ ਗਲ ਪਾਟੀ ਚੁੰਨੀ 

ਠਾਕੁਰਦ੍ਵਾਰਾ 
ਸੁੱਤੇ ਭਿਖਾਰੀ ਨੂੰ ਢਕ ਰਿਹਾ 
ਕਲਸ਼ ਦਾ ਪਰਛਾਵਾਂ 

ਵੱਗਦਾ ਦਰਿਆ 
ਆਣ ਰਲੇ ਇੱਕ ਜਗ੍ਹਾ 
ਨਾਰੀਅਲ ਤੇ ਅਸਥ

ਸੰਜੇ ਸਨਨ