(1)ਚੜ੍ਹੀ ਵੇਲ
ਮਾਂ ਦੇਵੇ ਸਹਾਰਾ
ਧੀ ਤੱਕੇ
(2) ਫ਼ੇਸਬੂਕ ਅਪਡੇਟ
ਛੋਟੀ ਭੈਣ ਨਾਲ ਲੜ ਕੇ
ਅਨਫ੍ਰੈਂਡ ਕਰ ਰਿਹਾ
(3)’ਡੇਰੇ ਦਾ ਹਾਲ’
ਬੰਦਾ ਇੱਕ ਲੱਤ ਖੜ੍ਹਾ
ਤੀਵੀਂ ਘੁਮਾਵੇ ਵਾਲ
(4)ਕੰਧ ਉਸਾਰੇ ਰਾਜ
ਨਵਾਂ ਮਜ਼ਦੂਰ ਘੜੀ ਵੇਖੇ
ਨਾਲੇ ਦੇਵੇ ਆਵਾਜ਼
(5) ਫੇਸਬੂਕ ਦੋਸਤ
ਕੋਲ ਦੀ ਲੰਘ ਰਹੀ
ਨੀਵੀਂ ਪਾ
ਸੰਜੇ ਸਨਨ