ਦਰ ਤੇ ਖੜ੍ਹੀ 
ਡਾਕੀਆ ਲਿਆਇਆ ਚਿੱਠੀ
ਨੈਣੀ ਖ਼ੁਮਾਰੀ ਚੜ੍ਹੀ 

ਉੱਡਦਾ ਗੁਲਾਲ 
ਖਿੜਕੀ ‘ਚੋ ਵੇਖੇ ਵਿਧਵਾ
ਕੁੱਛੜ ਬਾਲ 

ਬੇਬੇ ਦੀ ਤਿਆਰੀ 
ਨੂੰਹ-ਪੁੱਤ ਘਰੋ ਘਰੀ
ਬੈਠੀ ਧੀ ਕਵਾਰੀ 

ਹੋਲਾ ਮਹੱਲਾ… 
ਦੇਸੀ ਘੁੰਮੇ ਟੱਬਰ ਨਾਲ਼ 
ਪਰਵਾਸੀ ਕੱਲਮ-ਕੱਲਾ

ਸੰਜੇ ਸਨਨ