(1) ਰੋਵੇ ਲੁਕ ਲੁਕ 
ਮੰਗੇਤਰ ਪਰਦੇਸ ਰਵਾਨਾ 
ਵੇਖੇ ਅੱਡੀਆਂ ਚੁਕ ਚੁਕ 

(2) ਮੰਦਰ ਨੂੰ ਤੁਰਿਆ 
ਵੇਖ ਬਿੱਲੀ ਰਸਤੇ ‘ਚ 
ਪੁੱਠੇ ਪੈਰ ਮੁੜਿਆ 

(3) ਮਾਹੀ ਦਾ ਫੋਨ 
ਹੋਰ ਡੂੰਘਾ ਹੋਇਆ
ਗੱਲ੍ਹ ਦਾ ਟੋਆ 

(4)ਠਾਕੁਰਦ੍ਵਾਰਾ
ਨੇੜਿਓ ਲੰਘ ਰਿਹਾ 
‘ਬੋਤਲ’ ਲੁਕਾ ਕੇ

ਸੰਜੇ ਸਨਨ