1.

ਕਣਕ ਦਾ ਵੱਢ

ਛਿਲਾ ਚੁਗਦੀਆਂ ਕੁੜੀਆਂ 

ਚੋਗਾ ਚੁਗਦੀਆਂ ਚਿੜੀਆਂ

2.

ਸਜਨਾ ਦਾ ਮੈਸਿਜ ਲੱਗਿਆ

ਸੁੰਨਾ ਮੋਬਾਇਲ

ਮਧੁਰ ਟੋਨ ਵਿਚ ਵੱਜਿਆ

3.

ਪਹਿਲੀ ਬਰਸਾਤ

ਸਿੱਲੀ ਪੌਣ ‘

ਮਿੱਟੀ ਦੀ ਖ਼ੁਸ਼ਬੂ

4.

ਘਰ ਵਿਚ ‘ਕੱਠੇ ਸਾਰੇ

ਪਰਵਾਸੀ ਦਾ ਸੁਆਗਤ

ਕੀੜੇ ਸ਼ਿਪਕਲੀਆਂ ਜਾਲ਼ੇ

ਦਰਬਾਰਾ ਸਿੰਘ