1

ਮਿੱਟੀ ਖੁਰਚੇ
ਪੈਰ ਦੇ ‘ਗੂਠੇ ਨਾਲ
ਛੁੱਟੀ ਕੱਟ ਕੇ ਚੱਲਿਆ


2

ਹੱਥ ‘ ਚੂਰੀ
ਕਾਂ ਮਾਰੀ ਚੁੰਝ
ਬੇਬੇ ਵੱਟੇ ਘੂਰੀ

3

ਈਦ ਮੁਬਾਰਕ
ਸਰਹੱਦ ‘ਤੇ ਗਲਵੱਕੜੀਆਂ
ਰਫਲਾਂ ਜ਼ਮੀਨ ‘ਤੇ

4

ਹੱਥਾਂ ‘ ਢੀਮਾਂ
ਅੰਬ ਥੱਲੇ ਸਲਾਹਾਂ
ਐਤਕੀਂ ਝੜੂਗਾ

ਇੰਦਰਜੀਤ ਪੁਰੇਵਾਲ