1.

ਕੌਡੀਆਂ ਵਾਲੀ ਚੁੰਨੀ

ਛਣ ਛਣ ਕਰੇ

ਰਾਹੇ ਰਾਹੇ ਜਾ ਰਹੀ

2. 

ਉੱਚੀ ਅੱਡੀ ਦੀ ਸੈਂਡਲ

ਟੋਹਰ ਫੁਲਕਾਰੀ ਦੀ

ਸਹੇਲੀ ਦਾ ਵਿਆਹ

3. 

ਪਤਝੜ ਦੀ ਹਵਾ

ਇੱਕ ਪੱਤਾ ਡਿਗਿਆ

ਫੇਰ ਡਿਗਿਆ ਦੂਜਾ 

4.

ਪੁੰਗਰ ਰਹੇ

ਇੱਕ ਇੱਕ ਕਰਕੇ

ਝੜੇ ਪਤਝੜ ਚ ‘

ਅਰਵਿੰਦਰ ਕੌਰ