(1)ਫੁੱਲਿਆ ਨਾ ਸਮਾਵੇ
ਲੈ ਬਾਪੁ ਦੀ ਸਾਈਕਲ 
ਕੈਂਚੀ ਪਾ ਚਲਾਵੇ

(2) ਉੱਥੇ ਸਵੇਰਾ
ਇੱਕ ਥਾਂ ਸੂਰਜ 
ਇੱਥੇ ਹਨੇਰਾ 

(3)ਪੰਜਾਹਵਾਂ ਸਾਲ 
ਸ਼ੀਸ਼ੇ ਅੱਗੇ ਖੜ੍ਹ ਵੇਖੇ 
ਝੁਰੜੀਆਂ ਚਿੱਟੇ ਵਾਲ 

(4) ਠਾਕੁਰਦਵਾਰਾ 
ਪੱਖੇ ਉੱਤੇ ਬਾਬੇ ਦਾ ਨਾਂ 
ਵਿਖਾਵੇ ਸਭ ਨੂੰ 

(5) ਛੱਪੜ ਦਾ ਪਾਣੀ 
ਠੀਕਰੀ ਦੀ ਪ੍ਰਵਾਜ਼
ਨੰਗ-ਧੜੰਗੇ ਬੱਚੇ

ਸੰਜੇ ਸਨਨ