(1)ਧੀ ਵਿਆਹੀ 
ਮਾਂ ਪੂੰਝੇ ਅੱਥਰੂ 
ਬਾਪ ਸਿਆਹੀ *
(*= ਅੰਗੂਠੇ ਦੀ ਸਿਆਹੀ ) 

(2)ਪਰਤੀ ਆਪਣੇ ਦੇਸ਼ 
ਲਸ਼ ਲਸ਼ ਕਰਦਾ ਮੁਖੜਾ
ਨੱਕ ਦਾ ਕੋਕਾ ਖੁੱਲੇ ਕੇਸ

(3) ਰਾਖ ਦਾ ਢੇਰ 
ਜੀਓੰਦੇ ਜੀ ਢਾਈ ਮਨ 
ਹੁਣ ਢਾਈ ਸੇਰ

(4)ਬਾਪੂ ਦੀ ਨਿਸ਼ਾਨੀ 
ਵਾਣ ਵਾਲਾ ਮੰਜਾ 
ਬੋਹੜ ਦੀ ਛਾਂ 

(5) ਦੰਦਾਂ ਤੇ ਮਲ ਦੰਦਾਸਾ
ਮਾਹੀ ਸੰਗ ਮੇਲੇ ਤੁਰੀ 
ਬੁਲ੍ਹੀਂ ਖਚਰਾ ਹਾਸਾ

ਸੰਜੇ ਸਨਨ