(1) ਪਿਆਰ ਜਤਾਵੇ 
ਤਾਰਿਆਂ ਦੀ ਛਾਂ ਹੇਠ 
ਰੁਸਿਆ ਯਾਰ ਮਨਾਵੇ 

(2) ਸ਼ਨੀਵਾਰ 
ਸਿੱਕਾ ਪਾ ਤੇਲ ਵਿੱਚ 
ਵੇਖੇ ਆਪਣਾ ਅਕਸ 

(3) ਤੜਕੇ-ਤੜਕੇ 
ਉੱਡ ਗਈ ਨੀਂਦ 
ਬੂਹਾ ਖੜਕੇ 

(4) ਪਾਸ ਕਰਾਵੇ 
ਪੜ੍ਹਾ ਰਿਹਾ ਕੈਮਿਸਟਰੀ 
ਤਲਾਕਸ਼ੁਦਾ ਪ੍ਰੋਫ਼ੈਸਰ 

(5)ਰਸਮ ਮੂੰਹ ਦਿਖਾਈ 
ਪਹਿਲੀ ਰਾਤ ਬੱਤੀ ਗੁਲ 
ਲੱਭੇ ਦੀਆ-ਸਿਲਾਈ

ਸੰਜੇ ਸਨਨ