ਸੀਰੀ ਦਾ ਪੁੱਤ
ਕਹੇ ਭੁੰਜੇ ਬੈਹ 
ਰੋਟੀ ਨ੍ਹੀ ਖਾਣੀ
੨ 
ਬਦਲਵਾਈ
ਨਿੰਮੀ ਨਿੰਮੀ ਪੌਣ
ਮੋਰ ਪਾਉਣ ਪੈਲਾਂ

ਪਟਿਆਲਾ ਸਲਵਾਰ
ਸਾਇਕਲ ਦੀ ਚੇਨ
ਫੱਸਿਆ ਪੌਂਚਾ

ਰੇਸ਼ਮੀ ਨਾਲੇ
ਦੁਕਾਨ ਚ ਟੰਗੇ
ਕੱਸੇ ਜ਼ੀਨ ਦੀ ਬੈਲਟ

ਬਿਜਲੀ ਚਮਕੇ
ਵੱਖਰੇ ਬੈਠੇ
ਮਾਮਾ ਭਾਣਜਾ

ਬੱਦਲਾਂ ਦੇ ਉਤੇ ਧੁੱਪ
ਜ਼ਹਾਜ਼ ਉਤਰ ਰਿਹਾ
ਬੱਦਲਾਂ ਦੇ ਥੱਲੇ ਮੀਂਹ

ਬ੍ਰਿਧ ਆਸ਼ਰਮ
ਦੇਖ ਰਿਹਾ ਪਿੱਠ
ਜਾਂਦੇ ਪੁੱਤਰ ਦੀ

ਵੋਟ ਪਾ
ਪਰਚੀ ਲੈ
ਸਿੱਧਾ ਠੇਕੇ

ਘੁੱਪ ਹਨ੍ਹੇਰਾ
ਆਸ਼ਕ ਤੇ ਚੋਰ ਭਿੜ੍ਹੇ
ਗਲੀ ਦਾ ਮੋੜ
੧੦
ਕਨੇਡਾ
ਖੇਤਾਂ ਚ ਲਾਵੇ ਦਿਹਾੜੀ
ਯਾਦ ਔਣ ਭਈਏ
੧੧
ਭਤੀਜੇ ਦਾ ਮੰਗਣਾ
ਦਾੜ੍ਹੀ ਨੂੰ ਰੰਗੇ
ਛੜਾ ਤਾਇਆ
੧੨
ਛਪਾਰ ਦਾ ਮੇਲਾ
ਮੰਗੇ ਚਾਬੀ ਵਾਲਾ ਖਿਡੌਣਾ
ਘਨ੍ਹੇੜੀ ਚੜ੍ਹਿਆ ਜੁਆਕ
੧੩
ਪੁੰਗਰਦੀ ਕਣਕ
ਕੂੰਬਲਾਂ ਚੱਬਣ
ਹਨ੍ਹੇਰੇ ਚ ਸਹੇ
੧੪
ਸ਼ਗਨਾਂ ਦੀ ਰਾਤ
ਦਰਵਾਜ਼ਾ ਖੜਕਿਆ
ਦੁਲਹਨ ਸਿਮਟਕੇ ਲੱਗੀ ਖੂੰਜੇ
੧੫
ਨਵਾਂ ਟਰੈਕਟਰ
ਗਿਅਰ ਬਦਲਦਿਆਂ
ਬੋਲੇ ਤੱਤਾ ਤੱਤਾ
੧੬
ਪਾਪੂਲਰ ਦੇ ਬੂਟੇ
ਵਲੈਤੀ ਪ੍ਰਾਹੁਣਾ
ਮੰਗੇ ਕਿੱਕਰ ਦੀ ਦਾਤਣ
੧੭
ਗਰਭਪਾਤ
ਸੁੱਖਣਾਂ ਸੁੱਖ ਰਹੀ
ਛੁੱਟੇ ਕੁੜੀ ਤੋਂ ਖਹਿੜ੍ਹਾ
੧੮
ਦੇਸੀ ਪੀ
ਅੰਗਰੇਜ਼ੀ ਬੋਲਣ
ਮੋਟਰ ਤੇ ਬੈਠੇ ਜੱਟ
੧੯
ਘਾਹ ਤੇ ਕੋਹਰਾ
ਛਪੀਆਂ ਪੈੜਾਂ
ਆਦਮੀ ਤੇ ਕੁੱਤਾ
੨੦
ਜਹਾਜ਼ ਦੀ ਗੜਗੜ੍ਹਾਟ
ਪੱਤਿਆਂ ਤੋਂ ਡਿੱਗ ਰਹੀ
ਜੰਮੀ ਬਰਫ