ਚੋਗੇ ਦੀ ਤਿਆਰੀ

ਤਾਰ ‘ਤੇ ਬੈਠੀਆਂ

ਚਿੜੀਆਂ ਭਰੀ ਉਡਾਰੀ

 

ਪਿੱਦੀ ਚਿੜੀ ਕਾਲ਼ੀ

ਪੂੰਛ ਹਿਲਾਓਂਦੀ

ਬੋਲੇ ਕਾਹਲ਼ੀ ਕਾਹਲ਼ੀ

 

ਚਿੜੀਆਂ

ਸੁੱਕਦੇ ਪੀਹਣੇਓਂ

ਦਾਣੇ ਚੁਗ ਕੇ ਉੜੀਆਂ

 

ਰੱਖੇ ਹੋਏ ਸਰ੍ਹਾਣੇ

ਲੇਖਕ ਨਾਲ ਸਿਵੇ ਨੂੰ ਜਾਂਦੇ

ਡਾਇਰੀ,ਖਰੜੇ ਫਟੇ ਪੁਰਾਣੇ

 

ਮੁਸਕ੍ਰਾਇਆ ਵਰ੍ਹਿਆਂ ਬਾਅਦ

ਖੁੱਲੀ ਡਾਇਰੀ

ਵਿਚ ਗੁਲਾਬ

 

ਤੇਜ ਹਵਾ

ਟਿੱਬੇ ਤੋਂ ਰਾਹ

ਪਗਡੰਡੀ

 

ਬੱਦਲ ਚਾਲ

ਸੁੱਕੇ ਪੱਤੀਂ ਰੁੱਖ

ਬੋਟ ਪੰਛੀ- ਪਰਾਂ ਦੇ ਹੇਠ

 

ਵਾੜ ਚੜੀ

ਜੰਗਲੀ ਵੇਲ

ਫੁੱਲੀਂ ਭਰੀ

 

ਸੁੱਕੇ ਢੇਰ ਤੋ ਮਿਲਿਆ

ਟਾਹਣ ‘ਤੇ ਲਹਿਲਹਾਓਂਦਾ

ਸਬਜ ਪੱਤਾ

ਬਣਿਆ ‘ਵਾ ਵਰੋਲਾ

ਕੱਚੇ ਪਹੇ ‘

ਉੜਿਆ ਜਾਏ ਪਟੋਲਾ

 

ਕੋਠੀ ਆਲੀਸ਼ਾਨ

ਪ੍ਰਦੇਸ ਵਸੰਦਿਆਂ ਦੀ

ਘਰੋਂ ਬਣੀ ਮਕਾਨ

ਦਰਬਾਰਾ ਸਿੰਘ