ਚੰਨ ਚਾਨਣੀ ਰਾਤ
ਚਮਕੇ ਕੋਕਾ
ਚੁੱਲ੍ਹੇ ਮੂਹਰੇ ਬੈਠੀ ਦਾ
************
ਨਾਲੀ ਦਾ ਰੋਲਾ
ਡਾਂਗੋ ਡਾਂਗੀ
ਸੱਥ ਚ ਕੱਠ
************
ਕੋਠੇ ਚੜ੍ਹੀ
ਚਿੜੀਆ ਉਡਾਣ ਬਹਾਨੇ
ਦੇਖੇ ਗੁਆਢੀਆ ਦੇ ਪ੍ਰਾਹਣੇ
************
ਪਾਣੀ ਭਰਿਆ ਖੇਤ
ਵੱਢੇ ਪੱਠੇ
ਪਜਾਮਾ ਟੁੰਗ ਕੇ
************
ਕੋਠੇ ਬੈਠੀ
ਵਾਲ ਸੁਕਾਵੇ
ਕਬੂਤਰ ਚੁੱਗਣ ਦਾਣੇ

ਤੇਜੀ ਬੇਨੀਪਾਲ