ਕੰਡਿਆਲੀ ਤਾਰ

ਚਿੜੀ ਦੇ ਬੈਠਿਆਂ

ਝੱੜ ਰਹੀ ਬਰਫ

 

ਸਰਦ ਸਵੇਰ

ਧੁੰਦ ਭਰੇ ਸ਼ੀਸ਼ੇ ਤੇ

ਲਿਖ ਰਹੀ ਨਾ……..

 

ਡੁਬ ਰਿਹਾ ਸੂਰਜ

ਆਖਰੀ ਪੰਛੀ

ਕੱਲਾ ਪਰਛਾਵਾਂ 

 

ਗੁਡੀ ਦੀਆਂ ਮੀਢੀਆਂ

ਨਵੇਂ ਕਲਿਪ ਲਾ ਰਹੀ

ਛੋਟੀ ਬੱਚੀ

 

ਪਤਝੜ ਦੇ ਪੱਤੇ –

ਕੰਘੀ ਚ ‘ਵੇਖ ਰਹੀ

ਝੜ ਰਹੇ ਵਾਲ

ਅਰਵਿੰਦਰ ਕੌਰ