ਸੰਧਿਆ ਵੇਲਾ 
ਵਾਤਾਵਰਨ ਵਿੱਚ ਰਲ ਰਹੀ 
ਪਾਠ ਤੇ ਸ਼ੰਖ ਦੀ ਆਵਾਜ਼

ਸੂਹੇ ਬੁੱਲ੍ਹ ਨਸ਼ੀਲੇ ਨੈਣ
ਮਾਹੀ ਦਾ ਨਾਮ ਦਸਦੀ ਦੇ 
ਗੱਲ੍ਹਾਂ ਟੋਏ ਪੈਣ 

ਹੋਏ ਇੱਕ ਮਿੱਕ
ਮਾਹੀ ਦਾ ਸੁਨੇਹਾ ਆਇਆ
ਨਾਲੇ ਆਈ ਛਿੱਕ 

ਬਰਫ਼ ਹੀ ਬਰਫ਼ 
ਜ਼ਿੰਦਗੀ ਦੀ ਰਫ਼ਤਾਰ ਰੁਕੀ 
ਸਿਰਫ ਦੌੜਨ ਹਰਫ਼ 

ਕੰਮ ਤੋਂ ਘਰ ਆਇਆ 
ਘਰਵਾਲੀ ਕੱਪ ਚਾਹ ਪਿਲਾ 
ਝੋਲਾ ਹੱਥ ਫੜਾਇਆ

ਸੰਜੇ ਸਨਨ