ਕਬਰ ਤੇ ਪਿਆ
ਬਾਸਾ ਫੁੱਲ
ਹਵਾ ਨਾਲ ਉੱਡਿਆ
***********
ਸੱਥ ਚ ਬੈਠਾ
ਘੁੰਮਾਵੇ ਮੁੰਦੀ
ਕੁੜਮਾਂ ਨੇ ਪਾਈ
***********
ਝੀਲ ਦਾ ਕਿਨਾਰਾ
ਮਾਹੀ ਤੇ ਉਹ
ਤੱਕਣ ਨੀਝ ਲਾ ਚੰਨ
*************
ਪਾਣੀ ਦੀ ਵਾਰੀ
ਸਿਰ ਚ ਟੱਕ
ਡਾਕਟਰ ਬਣਾਵੇ ਪਰਚਾ
************
ਸੁੰਨੀ ਗਲੀ
ਚੰਨ ਚਮਕੇ
ਉਡੀਕੇ ਸੱਜਣ ਨੂੰ
*************
ਚਿੱਕੜ ਫਸੀ ਗੱਡੀ
ਭਮੱਤਰਿਆ ਲਾੜਾ
ਸੰਭਾਲੇ ਜੁੱਤੀ
*************
ਕੱਚੀ ਪਹੀ
ਟੁਟਿਆ ਨੱਕਾ
ਲੰਘੇ ਚੱਪਲਾਂ ਲਾਹ
***********
ਝੂਠ ਬੋਲ ਰਿਹਾ
ਕਚਹਿਰੀ ਵਿੱਚ
ਸਹੁੰ ਖਾ ਕੇ ਗਵਾਹ
***************
ਟੇਚੀ ਨੂੰ ਰੱਸੀਆ
ਦੇਖੇ ਟੋਹ ਟੋਹ
ਵਿਸਕੀ ਦੀਆ ਬੋਤਲਾ
***************
ਸੀਟ ਤੇ ਬੈਠਾ
ਦੇਖੇ ਲਾਈਫ ਜਾਕਟ
ਬੜੀ ਗਹੁ ਨਾਲ
***************
ਸਰਚ ਲਾਈਟ ਥੀ
ਧੁੰਦ ਚਮਕੇ
ਅੰਬਰੀ ਚੰਨ
***************
ਮਾਈਨਿੰਸ ਡਿਗਰੀ ਤਾਪਮਾਨ
ਟੂਟੀ ਦਾ ਜੰਮਿਆ ਪਾਣੀ
ਭਾਂਡਿਆ ਨਾਲ ਭਰਿਆ ਸਿੰਕ
*************
ਬੰਦੂਕਾਂ ਦੀ ਛਾਂ
ਦੇਵੇ ਭਾਸ਼ਣ
ਲੋਕਾ ਦਾ ਰਾਖਾ
***********
ਦਾਦੀ ਦੀ ਲੋਰੀ
ਬਾਪੂ ਦੀ ਘੂਰ
ਅਜੇ ਵੀ ਨੀ ਭੁੱਲੀ
***********
ਚਿੱਟਾ ਸੂਟ
ਹਰੀਆ ਵੰਗਾਂ
ਨਖਰੀਲੀ ਤੋਰ
***********
ਦੇਸੀ ਜਹਾਜ਼
ਨੱਕੋ ਨੱਕ ਭਰਿਆ
ਝੱਲੇ ਚੁੰਨੀ ਨਾਲ ਹਵਾ
************
ਟਿੱਬੀ ਵਾਲੀ ਬੰਬੀ
ਗਲਾਸੀ ਖੜਕੇ
ਵਿਦੇਸ਼ੋ ਮੁੜਿਆ ਯਾਰ

ਤੇਜੀ ਬੇਨੀਪਾਲ