ਟਿੱਚਰ ਕਰੇ ਸਾਲੀ 
ਮੁਸਕਾ ਕੇ ਪਰੋਸੇ 
ਲੂਣ ਵਾਲੀ ਚਾਹ

ਨਿੱਕੇ ਨਿੱਕੇ ਕਤੂਰੇ 
ਅੱਖਾਂ ਅਣ-ਖੁੱਲ੍ਹੀਆਂ 
ਟੋਹ ਟੋਹ ਚੁੰਘਣ

ਡਿੱਕ-ਡੋਲੇ ਖਾਂਦਾ 
ਨਵ-ਜੰਮਿਆ ਵੱਛਾ 
ਥਣਾਂ ਤੱਕ ਪਹੁੰਚਿਆ