ਨਵੀ ਰੁੱਤ…

ਦਰਾਜ਼ ਚੋਂ ਮਿਲੀ

ਪੱਤਝੜ ਦੀ ਫੋਟੋ

 

ਸੰਧਿਆ ਵੇਲਾ

ਗੁੰਮਿਆ ਬੱਦਲੋਂ ਪਾਰ

ਕਾਲ਼ਾ ਪੰਛੀ 

ਰਾਤ ਹਨੇਰੀ

ਹਵਾ ਦਾ ਬੁੱਲਾ

ਜੁਲਫਾਂ ਚ ਗੁੰਮ

 

ਘਰ ‘ਚ ਲੜਾਈ

ਛੱਤ ਤੋਂ ਲੰਘਿਆ

ਡੁੱਬਦਾ ਸੂਰਜ

ਗੱਡੀ ਲੰਘੀ…

ਪੈਰਾਂ ਹੇਠਾਂ

ਧਰਤੀ ਕੰਬੀ

ਖੁੱਲੀ ਕਿਤਾਬ

ਕਵਿਤਾ ਤੇ

ਪਰਛਾਵਾਂ ਤੇਰਾ

 

ਭੁੱਲੀ ਸਭ

ਗਿਲੇ ਸ਼ਿਕਵੇ

ਮਟਰ ਕੱਢ ਰਹੀ

(inspired by Hosai Ozaki’s poem)

ਘਰ ਪਰਤਿਆਂ

ਕੋਨੇ ਵਿਚ ਦਿਸਿਆ

ਨਵਾਂ ਗੁਲਾਬ

 

ਆਖਰੀ ਲੈਂਪਪੋਸਟ

ਢੱਲ ਰਿਹਾ

ਪਰਛਾਂਵਾਂ ਉਸਦਾ

ਧੁੰਦ ਵਿਚ ਗੁੰਮਿਆ

ਤੇਰੇ ਹੱਥ ਦਾ

ਲਾਇਆ ਬਿਰਖ

 

ਵਿਦੇਸ਼ ਤੋਂ ਪਰਤਿਆਂ

ਹੋਰ ਵੀ ਸੋਹਣਾ ਦਿਸੇ

ਅਪਣੀ ਛੱਤ ਤੋਂ ਚੰਨ

 

ਹੁਣੇ ਹੁਣੇ ਵਿਛੜਿਆ

ਵੇਖ ਰਹੀ

ਚਦੱਰ ਦੀਆਂ ਸਿਲਵਟਾਂ

 

ਉਹ ਜਗਾਹ

ਪਹਿਲੀ ਕਵਿਤਾ ਵਾਲੀ

ਅੱਜ ਫਿਰ ਵੇਖੀ

 

ਧੁੰਦ ਭਰੀ ਰਾਹ

ਕੁਝ ਦੂਰ ਲਿਸ਼ਕੇ

ਕੰਨਾ ਵਾਲੇ ਬੁੰਦੇ

 

ਪੁਰਾਣੀ ਰਾਹ

ਬਿਰਖ ਤੇ ਓਕਰਿਆ

ਤੇਰਾ ਮੇਰਾ ਨਾਂ

 

ਰਾਤ ਹਨੇਰੀ

ਝਲਕੋਰਾਂ ਮਾਰੇ ਕੋਕਾ

ਬਾਗ ਜੁਗਨੂ

 

ਸੋਹਣਾ ਸਜੱਣ

ਚੀਚੀ ਤੇ ਲਾ ਕੇ ਕੱਜਲ

ਲਾ ਰਹੀ ਟਿੱਕਾ

 

ਲਿਖਣ ਵੇਲੇ

ਵੇਖਿਆ ਕਲਮ ਦਾ

ਟੁਟਿਆ ਸਿਰਾ

 

ਪੱਤਝੜ

ਆਖਰੀ ਮੀਲ ਪੱਥਰ ਕੋਲ

ਪੱਤਿਆਂ ਦਾ ਢੇਰ

 

ਜਨਮਦਿਨ…

ਹੋਰ ਗੂੜ੍ਹੀਆਂ ਦਿਸੱਣ

ਮੱਥੇ ਦੀਆਂ ਲੀਕਾਂ

 

ਉਹਦੀ ਯਾਦ…

ਮੁਸਕਰਾ ਕੇ ਚੁੰਮ ਰਹੀ

ਮੁਰਝਾਇਆ ਗੁਲਾਬ

ਅਰਵਿੰਦਰ ਕੌਰ