ਨੀਲਾ ਚਿੱਟਾ ਅੰਬਰ –
ਪੰਛੀ ਪਤੰਗ ਜਹਾਜ਼ ਧੂਆਂ
ਹਾਲੇ ਥਾਂ ਖਾਲੀ 

ਢਲਦੀ ਸਿਆਲ ਦੀ ਧੁੱਪ –
ਗੁਲਦਾਉਦੀ ਦੇ ਪਿਛੇ ਲਿਸ਼ਕਣ 
ਗੁਲਾਬ ‘ਤੇ ਨਿੱਕੀਆਂ ਕਰੂੰਬਲਾਂ 
—-

ਨਿੱਕੀ ਨਿੱਕੀ ਕਣੀ 
ਪੱਤਾ ਪੱਤਾ ਧੋ ਰਹੀ
ਖਤ ਨੇ ਹੰਝੂ ਬੋਚਿਆ 
—–
ਹਉਕਾ ਭਰਿਆ 
ਨਜ਼ਰ ਚੁਰਾ ਕੇ ਆਖਿਆ 
ਚੰਗਾ ਰੱਬ ਰਾਖਾ 
—-
ਆਖਰੀ ਰਾਤ ਪੋਹ ਦੀ –
ਬੂਹੇ ਨੂੰ ਕੁੰਡਾ ਵੱਜਿਆ ਹੋਇਆ 
ਅੱਖ ਖੁੱਲੀ ਚੁਪੱਟ
—-
ਲੋਹੜੀ –
ਦਿਨ ਖਿੜਿਆ ਖਿੜਿਆ 
ਮੰਗਤਿਆਂ ਦੀ ਬਸਤੀ 
—-
ਸੂਰਜ ਹੋਰ ਮਘਿਆ 
ਬਾਰੀਆਂ ਖੁੱਲ੍ਹੀਆਂ ਅੱਖਾਂ ਬੰਦ 
ਹਾਲੇ ਹਨੇਰਾ ਨਹੀਂ ਗਿਆ 
—-
ਬੱਦਲਾਂ ਵਿਚ ਜਹਾਜ਼ 
ਖੇਤ ਵੇਖ ਹਉਕਾ ਭਰਿਆ
ਮੂੰਹ ਫੇਰ ਅੱਖਾਂ ਮੀਟੀਆਂ 
— 
ਸੁੱਜੇ ਅੱਖਾਂ ਦੇ ਕੋਏ
ਚੰਨ ਓਹਲੇ ਚਿੱਟੀ ਬਦਲੋਟੀ 
ਵੇਖੇ ਚਿੱਟੀ ਚੁੰਨੀ ਵਾਲੀ 
—-
ਤਾਨਕਾ :-

ਲੋਹੜੀ ਦਾ ਦਿਨ 
ਗਲੀ ਬਜ਼ਾਰ ਮੈਲੇ ਬੱਚੇ 
ਹਥ ਖੀਸੇ ਨਾ ਪਾਂਵਾਂ 
ਮਨ ਚ ਬਟੂਆ ਟੋਹ 
ਝੂਠੀ ਖਿਝ ਦਖਾਵਾਂ

ਸੁਰਮੀਤ ਮਾਵੀ