ਪੁਰਾਣਾ ਬਟੂਆ
ਫਰੋਲਦਿਆਂ ਮਿਲਿਆ 
ਉਸਦਾ ਸਿਰਨਾਵਾਂ
…………………….
ਆਖ ਰਿਹਾ 
ਕੰਬਦੀ ਕਲਾਈ ਫੜ
ਨਾ ਜਾ
……………………
ਦਵਾਤ ਹੱਥੋ ਛੁੱਟੀ
ਨਵੀਂ ਚਾਦਰ ਤੇ ਡਿੱਗੀ
ਕਾਲੀ ਸਿਆਹੀ
…………………….
ਅੰਕਲ ਜੀ ਨਮਸਤੇ
ਕਹੇ ਪ੍ਰਦੇਸੋ ਪਰਤੇ ਪਿਤਾ ਨੂੰ
ਛੋਟਾ ਬੱਚਾ
……………………
ਲਿੰਗ ਅਨੁਪਾਤ ਸਰਵੇ ਕਰਦਾ
ਆਖੇ ਲੋਹੜੀ ਰਹਿ ਗਈ
ਕੁੜੀ ਹੋਈ ਸਾਡੇ
……………………….

ਦੀਵੇ ਦੀ ਲੋਅ
ਤੇਜੀ ਨਾਲ ਆ ਸੜਿਆ
ਉੱਡਦਾ ਪਤੰਗਾ
‌………………….

ਕਾਪੀ ਤੇ ਲਿਖਦਾ ਵੇਖੇ
ਕੁਰਸੀ ਲਾਗੇ ਪਿਆ
ਮਾਸਟਰ ਜੀ ਦਾ ਡੰਡਾ
………………….
ਕਾਲਾ ਟਿੱਕਾ ਲਾ
ਬਾਲ ਦੀ ਗੱਲ੍ਹ ‘ਤੇ
ਮਾਂ ਮੁਸਕਾਵੇ
……………….
ਥੋੜਾ ਮੁਸਕੁਰਾ ਕੇ
ਤੇਜੀ ਨਾਲ ਅੰਦਰ ਜਾ
ਭੇੜਿਆ ਦਰਵਾਜਾ
………………..
ਬੇਟੀ ਆਖੇ ਮਾਂ ਨੂੰ 
ਲੋਹੜੀ ਮੁੰਡੇ ਦੀ ਹੀ ਕਿਉਂ 
ਕੁੜੀ ਦੀ ਕਿਉਂ ਨਹੀ
………………….
ਜਿੱਮ ਤੋਂ ਆ 
ਗਭਰੂ ਵੇਖੇ ਟੀ ਵੀ
ਬਾਪੂ ਪੱਠੇ ਕੁਤਰੇ
………………….
ਸੁੱਤੇ ਕੁੱਤੇ ਲਾਗੇ
ਪਈ ਡਬਲ ਰੋਟੀ ਚੱਕ
ਝਾੜੇ ਮੰਗਤਾ
……………………
ਦੁਲਹਨ ਬਣੀ ਦੇਖ
ਅੱਖਾਂ ਭਰ ਆਈਆਂ
ਐਨਕਾਂ ਲਗਾਵੇ
…………………
ਅਸਮਾਨੀ ਬਿਜਲੀ
ਕੁਝ ਪਲ ਦਿਖਿਆ
ਉਸਦਾ ਚਿਹਰਾ
……………….

ਰੁੱਖ ਪੁੱਟਣ ਤੋ ਬਾਦ
ਧਰਤੀ ਤੇ ਬਚਿਆ
ਇਕ ਵੱਡਾ ਟੋਆ
………………..
ਪੋਹ ਦਾ ਚੰਦ 
ਤੇਜੀ ਨਾਲ ਢੱਕ ਰਹੀ
ਕਾਲੀ ਬੱਦਲੀ
…………………
ਕਿਆਰੀ ਖਿੜੇ
ਰੰਗ ਬਰੰਗੇ ਫੁੱਲ
ਮਾਲੀ ਵੇਖੀ ਜਾਵੇ
………………..
ਚੋਣ ਇਸ਼ਤਿਹਾਰ ‘ਚ
ਚੋਣ ਨਿਸ਼ਾਨ ਰੋਟੀ
ਮੰਗਤਾਂ ਤੱਕੇ
……………………
ਹਵਾ ਦਾ ਬੁੱਲ੍ਹਾ…
ਡਿੱਗ ਰਹੇ 
ਕਿੱਕਰ ਦਾ ਫੁੱਲ
…………………
ਪੁਰਾਣਾ ਕੈਲੰਡਰ
ਉਂਗਲ ਰੱਖ ਵੇਖੇ
ਗੋਲੇ ਲੱਗੀ ਤਾਰੀਖ
,……………………
ਫੁੱਲ ਤੇ ਡਿੱਗੀ
ਮੀਹ ਦੀ ਕਣੀ 
ਤਿੱਤਲੀ ਉੱਡੀ
………………..
ਮੀਹ ਹਨੇਰੀ…
ਟਾਹਣੀ ਸਣੇ ਟੁੱਟਿਆ
ਅੱਧ ਖਿੜਿਆਂ ਫੁੱਲ

……………….
ਪਲ ਭਰ ਵੇਖ ਕੇ 
ਨੀਵੀਂ ਪਾ ਗਿਆ 
ਕੋਲੋ ਲੰਘਦਾ
……………………
ਮੁਰਝਾਇਆ ਫੁੱਲ…
ਹੇਠਾ ਡਿਗ ਰਹੀ
ਲਾਲ ਪੱਤੀ

ਹਰਿੰਦਰ ਅਨਜਾਣ