ਰੇਸ਼ਮੀ ਧਾਗੇ ਨਾਲ ਕੱਢੇ
ਚਾਦਰਾ,ਸਿਰਹਾਣੇ
ਵਿਆਹ ਦਾ ਦਾਜ
*****************
ਖਿੜਕੀ ਥਾਣੀ
ਕਣੀਆ ਦੀ ਬੁਛਾੜ
ਭਿੱਜਿਆ ਮੁੱਖ ਤੇ ਚੁੰਨੀ
******************
ਘੁੰਮਦਾ ਘੁੰਮਦਾ
ਸੂਰਜ ਜਾ ਵੜਿਆ
ਪਹਾੜੀ ਉਹਲੇ
******************
ਗੰਨਾ ਚੂਪੇ
ਵੱਟ ਤੇ ਖੜੀ
ਬੁੱਲੀਆ ਤੇ ਚੀਰ
******************
ਡੋਲੀ ਵਾਲੀ ਕਾਰ
ਚੁੱਗਣ ਪੈਸੇ
ਬੱਚੇ ਤੇ ਲਾਗੀ

ਤੇਜੀ ਬੇਨੀਪਾਲ