ਚਾਂਦੀ ਦੀਆਂ ਛਿੱਲੜਾਂ
ਸਮੁੰਦਰੋ ਪਾਰ
ਕੰਧ ਤੇ ਔਸੀਆਂ
________
ਆਥਣ ਵੇਲਾ
ਅੰਬਰੀ ਚੰਨ
ਟਾਵਰ ਦੀ ਬੱਤੀ
_________
ਯਾਦ ਪੁਰਾਣੀ
ਨਵੇਂ ਸਾਲ ਦਾ ਕਾਰਡ
ਮੁੱਕੀ ਹੋਈ ਬੈਟਰੀ
__________
ਕੋਰੇ ਨਾਲ ਆਕੜੇ
ਬੁੜ ਬੁੜ ਕਰਦਾ ਲਾਹੇ
ਤਾਰ ਤੋਂ ਕੱਪੜੇ
___________

ਨਾਨਕਾ ਮੇਲ਼
ਕੱਢੇ ਜਾਗੋ
ਛੱਜ ਤੀਲਾ ਤੀਲਾ
____________
ਪੁੰਨਿਆ ਦਾ ਚੰਨ
ਪੁੰਗਰਦੀ ਕਣਕ
ਮੋਤੀਆਂ ਦੀ ਪਾਲ
_____________
ਵੰਗਾਂ ਦੀ ਥਾਂ
ਰੱਤੜਾ ਚੂੜਾ
ਵੀਣੀ ਉਹੀ
_______
ਸਾਰਾ ਦਿਨ ਕੰਮ ਬਾਦ
ਲਾਹ ਰਿਹਾ ਰੋਟੀ
ਯਾਦ ਮਾਂ ਦੀ
______________

ਮੱਥੇ ਟਿੱਕਾ
ਲਗਾਵੇ ਸੰਧੂਰ
ਮਾਹੀ ਕੱਨੀ ਦੇਖ
_________
ਠਰੀ ਸਵੇਰ
ਚਾਹ ਛੱਡੇ ਭਾਫਾਂ
ਖੇਸੀ ਚ ਹੱਥ
__________
ਸੋਟੀ ਨਾਲ ਕੁੱਟੇ
ਆਪਣਾ ਪਰਛਾਂਵਾਂ
ਨਿੱਕਾ ਬੱਚਾ

ਤੇਜੀ ਬੇਨੀਪਾਲ