ਚੜ੍ਹਿਆ ਨਵਾਂ ਸਾਲ 
ਫੁੱਟਪਾਥ ਤੇ ਰਾਤ ਗੁਜਾਰੀ 
ਉੱਠਿਆ ਫਟੇ ਹਾਲ 

ਹੱਥ ਰਾਸ਼ਨ ਦੀ ਲਿਸਟ 
ਠੇਕੇ ਖਲੋ ਕੇ ਪੁੱਛ ਰਿਹਾ 
“ਰੇਟ ਟੁੱਟੇ ਜਾਂ ਨਹੀ” 

ਸਵੇਰੇ ਸਾਝਰੇ 
ਬਾਪੂ ਪੈਲੀਆਂ ਵੱਲ 
ਪੁੱਤ ਟਿਊਸ਼ਨ

ਪੁੱਤ ਚੜ੍ਹਿਆ ਤਾਪ 
ਡਾਕਟਰ ਨੂੰ ਵਖਾਵੇ ਨਾ 
ਬੈਠੀ ਕਰੇ ਜਾਪੁ

ਸੰਜੇ ਸਨਨ