ਠੰਡਾ ਕ੍ਰਿਸਮਸ ਦਿਨ
ਬੰਦ ਤਾਕੀ ਥਾਂਣੀ
ਸੂਰਜ ਦਾ ਨਿੱਘ

ਖੁਲ੍ਹੀ ਕਿਤਾਬ 
ਸ਼ਾਲ ਦੀ ਬੁੱਕਲ ਲੈ
ਠੰਡ ਭੰਨ੍ਹੀ
—-
ਖਿੜ ਖਿੜ ਹੱਸੇ 
ਬਿਲੀਆਂ ਅੱਖਾਂ ਵਾਲੀ 
ਘੁੰਗਰਾਲੇ ਵਾਲ

ਜੀਰੋ ਡਿਗਰੀ ਤਾਪਮਨ
ਪਾਣੀ ਨਾਲ ਧੋਤੀਆਂ ਸੜਕਾਂ
ਕੰਢੇ ਮੈਲੀ ਬਰਫ

ਚਿੱਟੀ ਬਰਫ
ਕਾਲੀ ਸਲਵਾਰ ਦਾ ਪਉਂਚਾ ਚੁੱਕ
ਤੁਰੇ ਮੁਟਿਆਰ

ਸਰਬਜੀਤ ਸਿੰਘ ਖਹਿਰਾ