ਕੋਲੋਂ ਲੰਘਦੀ ਨੀਵੀ ਪਾ
ਪਲਕਾਂ ਝੁਕਾ ਆਖੇ
HAPPY NEW YEAR…

ਪੁਰਾਣੀ ਕੀਲੀ
ਨਵਾਂ ਕੈਲੰਡਰ
ਵੇਖੇ ਛੁੱਟੀਆਂ

ਫੜ੍ਹ ਕਲਾਈ
ਚੜ੍ਹਾ ਰਿਹਾ
ਹਰੀਆਂ ਬੰਗਾਂ

ਹਵਾ ਦਾ ਬੁੱਲਾ
ਲਹਿਰਾ ਗਿਆ
ਮੱਥੇ ਦੀ ਲਟ

ਆਲ਼ੇ ਚ ਮੋਮਬੱਤੀ
ਹਵਾ ਦਾ ਬੁਲਾ ਹਲਾਵੇ
ਫਰਸ਼ ਤੇ ਪੈਂਦਾ ਪ੍ਰਕਾਸ਼

ਭਰੇ ਨੈਣਾਂ ਨਾਲ
ਵੇਖ ਰਿਹਾ
ਖਾਲੀ ਘਰ

ਇੱਕ ਚੁੱਪ ਸੀ
ਦੋਹਾਂ ਦੇ ਵਿਚਕਾਰ
ਅਡੋਲ ਖੜੇ

ਸੜ ਰਹੇ
ਦੀਵੇ ਦੀ ਲੋ ‘ਚ
ਕੀਟ ਪਤੰਗੇ

ਤੇਜ ਮੀਹ
ਹੌਲੀ ਹੌਲੀ ਚੱਲੇ
ਗੀਤ ਗਾਉਂਦਾ

ਹੋਰ ਚੰਗੇ ਬਣੋ
ਬਲੈਕ ਬੋਰਡ ‘ਤੇ ਲਿਖ
ਮਾਸਟਰ ਜੀ ਸੌਂ ਰਹੇ

ਹੌਲੀ ਹੌਲੀ …
ਮਧਮ ਹੋ ਰਿਹਾ
ਲੰਘੀ ਰੇਲ ਦਾ ਸ਼ੋਰ

ਘਾਹ ਨੇ ਲਕੋਇਆ
ਸ਼ਮਸ਼ਾਨ ਘਾਟ ਵਾਲਾ
ਸਾਇਨ ਬੋਰਡ

ਦੁਕਾਨ ਚ ਬੈਠਾ
ਮਿਰਚਾਂ ਤੋਲਦਾ
ਦਸੇ ਖੰਡ ਦਾ ਭਾਅ

ਹਰਿੰਦਰ ਅਨਜਾਣ