ਉੱਚੀ ਉਡਾਰੀ ਲੈ
ਫਿਰ ਵਾਪਸ ਪਰਤੀ
ਫੁੱਲ ਤੇ ਤਿਤਲੀ

ਸੁੱਕੀ ਰੋਟੀ
ਦੋ ਚਿੜੀਆਂ ਲੜਨ
ਕਾਂ ਝਪਟੇ

ਭਾਂਡੇ ਧੋਂਦੀ…
ਥਾਲ ਤੇ ਵੇਖੇ
ਮਾਹੀ ਦਾ ਨਾਂ

ਪਾਠ ਮਨੁੱਖੀ ਅਧਿਕਾਰ
ਪੜ੍ਹਾਉਂਦੇ ਮੈਡਮ ਜੀ
ਦਿਖਾ ਰਹੇ ਡੰਡਾਂ

ਸ਼ੀਸ਼ੇ ਅੱਗੇ ਖੜ ਵੇਖੇ
ਭਰੀਆਂ ਅੱਖਾਂ ਨਾਲ
ਖਾਲੀ ਮੱਥਾ ਬਿਨਾ ਸੰਦੂਰ ..

ਜਾਣ ਲੱਗਾ
ਹੱਥਾਂ ਚ ਹੱਥ ਘੁੱਟ
ਆਖੇ ਧਿਆਨ ਰੱਖੀ

ਗੋਦੀ ‘ਚ ਸੁੱਤਾ
ਮੁਸਕੁਰਾ ਰਿਹਾ
ਮਾਂ ਵੇਖੇ

ਹਰਿੰਦਰ ਅਨਜਾਣ