ਉੱਚੀ ਉਡਾਰੀ ਲੈ
ਫਿਰ ਵਾਪਸ ਪਰਤੀ
ਫੁੱਲ ਤੇ ਤਿਤਲੀ

ਸਰਕਾਰੀ ਸਕੂਲ…
B for bench ਲਿਖਣ
ਭੁੰਜੇ ਬੈਠੇ ਬੱਚੇ

ਮੂਰਤੀ ਅੱਗੋਂ ਪੈਸੇ ਚੁੱਕਦਾ
ਹੱਸਦਾ ਪੁਜਾਰੀ ਆਖੇ
ਸਭ ਤੇਰੀ ਮਾਇਆ

ਹਰਿੰਦਰ ਅਨਜਾਣ