ਸ਼ਾਂਤ

ਵਗਦਾ ਦਰਿਆ
ਖਲਾਅ ਵਿੱਚ ਰੋਲ਼ਾ
ਸ਼ਾਂਤ ਪਹਾੜ 

ਨਿਮਾਣ

ਖਾਲੀ ਹੱਥ ਜੋੜ
ਬੋਲਿਆ ਮਿੱਠੇ ਬੋਲ
ਮਿੱਟ ਗਈਆਂ ਲਕੀਰਾਂ

ਕੋਸ਼ਿਸ਼

ਪਾਟੀ ਪਤੰਗ
ਲੈ ਦੋੜਿਆ ਬੱਚਾ
ਉੱਡੀ ਨਾ

ਸਰਦ

ਛਾਂਗ ਦਰਖਤ
ਆਪਣੇ ਵਿਹੜੇ ਵਿੱਚ
ਤੱਕੇ ਗੁਆਢੀਆਂ ਦਾ

ਵਿਹੜਾ

ਅੱਡੀਆਂ ਚੱਕ ਵੇਖੇ
ਗੁਆਂਢੀਆਂ ਦਾ ਵਿਹੜਾ
ਹੱਥ ਫੜ ਝਾੜੂ 

ਲੀਕ

ਮਾਰ ਲੀਕ
ਵੰਡਿਆ ਸੰਧੂਰੀ ਚੰਨ
ਬੱਦਲਾਂ ਨੇ 

ਪਤੰਗ

ਕੱਟੀ ਪਤੰਗ
ਉੱਡੀ ਹਵਾ ਸੰਗ
ਲਾਂਗੜ ਹਿੱਲੇ ਨਾਲ

ਸੰਧੁਰੀ ਚੰਨ

ਖੰਬਿਆਂ ਅਤੇ ਸਾਈਨਾਂ
ਪਿੱਛੋਂ ਚਮਕੇ ਆਇਆ
ਸੰਧੂਰੀ ਚੰਨ

ਸੁਮੇਲ

ਦੇਖ ਰਿਹਾ
ਅੱਖਰਾਂ ਤੇ ਬੁੱਲ੍ਹਾਂ ਦਾ
ਬਣਦਾ ਸੁਮੇਲ

ਸਰਬਜੀਤ ਸਿੰਘ ਖਹਿਰਾ