ਚਿਰਾਂ ਪਿਛੋਂ ਆਈ…
ਪੋਤੀ ਨੇ ਦਾਦੀ
ਗ੍ਰੈਨੀ ਆਖ ਬੁਲਾਈ

ਬਾਰਾਂ ਸਾਲ ਪੁਰਾਣੀ…
ਕੰਗਣੀ ਵਾਲੇ ਗਲਾਸ ‘ਚ ਪੀਵੇ
ਵਿਸਕੀ ਪਾ ਕੇ ਪਾਣੀ

ਮੈਡਲ ਸਜੇ ਸਜਾਏ
ਵਰਦੀ ਬਕਸਾ ਬਿਸਤਰਾ
ਫੌਜੀ ਦੇ ਘਰ ਆਏ

ਦਰਬਾਰਾ ਸਿੰਘ