(1)ਪਿਤਾ ਜੀ ਦੀਆਂ ਯਾਦਾਂ
ਡਾਇਰੀ ਵਿਚ ਪਈ ਐਨਕ
ਅਤੇ ਕੁਝ ਕਿਤਾਬਾਂ

(2) ਖੜ੍ਹੀ ਨਾਰ 
ਉੱਡਦੀ ਜੁਲਫ਼, ਸੂਹੇ ਬੁੱਲ੍ਹ 
ਵਗਦੀ ਨਦੀ

(3) ਚੰਨ ਚਾਨਣੀ ਰਾਤ 
ਪੰਛੀ ਬੈਠਾ ਰੁੱਖ ‘ਤੇ 
ਕਰੇ ਚੰਨ ਨਾਲ ਬਾਤ 

(4) ਕਚਿਹਰੀ ਪਰਿਸਰ
ਨਵਾਂ ਜੋੜਾ ਆਇਆ ਦੇਖ 
ਵਕੀਲ ਮੁਸਕਰਾਉਂਦਾ

(5) ਬੰਦ ਕੋਠਾ ਟੁੱਟੇ ਤਾਲੇ 
ਖੋਲ੍ਹਦੇ ਹੀ ਨਜ਼ਰ ਆਏ 
ਆਲ੍ਹਣਾ, ਲਟਕੇ ਜਾਲੇ

ਸੰਜੇ ਸਨਨ