ਹੱਸ ਹੱਸ ਚੜ੍ਹੇ 
ਸੰਗਮਰਮਰ ਦੀਆਂ ਪੌੜੀਆਂ 
ਹੇਠਾਂ ਬਾਬੇ ਦਾ ਨਾਮ 

ਕੈਟ: ਜੀਵਨ, ਧਰਮ

ਜੋਤਸ਼ੀ ਬੈਠਾ 
ਕਰ ਰਿਹਾ ਸਭ ਠੀਕ 
ਨੋਟ ਵੇਖ ਕੇ

ਕੈਟ: ਜੀਵਨ

ਸ਼ਾਂਤ ਸਮੁੰਦਰ
ਪੰਛੀਆਂ ਦੀ ਡਾਰ 
ਦੂਜੇ ਦੇਸ਼ 

ਕੈਟ: ਕੁਦਰਤ, ਪੰਛੀ

ਸਵੇਰੇ ਸਾਝਰੇ
ਮਾਸਟਰ ਜੀ ਦੇ ਘਰ ਅੱਗੇ 
ਸਾਈਕਲਾਂ ਅਣਗਿਣਤ 

ਕੈਟ: ਜੀਵਨ, ਧੰਦੇ

ਸਿਆਲੀ ਧੁੱਪ
ਖਿਡ ਖਿਡ ਹੱਸਣ
ਬੁਨਨ ਸਵੈਟਰ

ਕੈਟ: ਜੀਵਨ

ਸੰਜੇ ਸਨਨ