ਚੋਰੀ ਅੱਖ ਨਾਲ਼ ਪਰਖੇ
ਨਵੀਂ ਗੁਆਂਢਣ ਦੇ
ਸਵੈਟਰ ਦੀ ਬੁਨਤੀ

ਖਜੂਰੀ ਗੁਤ ‘ਚ ਗੁੰਦਦੀ
ਉਹਦਾ ਦਿੱਤਾ
ਸੂਹਾ ਪਰਾਂਦਾ

ਮੋਮਬ੍ੱਤੀਆਂ ਦੀ ਭੀੜ
ਕੇਕ ਉੱਤੇ ਲੱਭ ਰਿਹਾ
ਛੁਰੀ ਚਲਾਉਣ ਦੀ ਥਾਂ

ਬੂਖਾਰ ਦਾ ਬਹਾਨਾ
ਛੁੱਟੀ ਲੈ ਕਰਦੀ
ਪਰਚੇ ਦੀ ਤੇਆਰੀ

ਨੱਕ ਚਾੜ੍ਹ ਦੌੜੀ ਨਿੱਕੀ
ਮਾਂ ਦੇ ਸਿਰੋਂ ਫਿਰ ਉੱਡੀ
ਤੇਲ ਸਰ੍ਹੋਂ ਦੀ ਬੂ

ਵਰ੍ਰਦੇ ਮੀਂਹ ‘ਚ 
ਖ਼ੁਰਦੀ ਜਾਵੇ
ਮੈਲੀ ਪੁਰਾਣੀ ਸਨੋ

ਅਨੂਪ ਬਾਬਰਾ