(1)
ਬੈਂਕ ਮੂਹਰੇ
ਬੈਠਾ ਭਿਖਾਰੀ 
ਠੂਠਾ ਖਾਲੀ
(2)
ਨਿੱਘੀ ਧੁੱਪ
ਪੰਛੀ ਬੈਠਾ ਟਹਿਣੀ ਉੱਤੇ 
ਬਾਪੂ ਮੰਜੀ ਤੇ 
(3)
ਰੇਲਵੇ ਪਲੈਟਫਾਰਮ
ਕੋਈ ਗਲ਼ ਲੱਗ ਕੇ ਜਾ ਰਿਹਾ
ਕੋਈ ਸੀਨੇ ਲੱਗਣ ਆ ਰਿਹਾ

(4)
ਬਾਬਾ ਪੀਵੇ ਹੁੱਕਾ 
ਬੇਬੇ ਬੈਠ ਉਡੀਕੇ 
ਪੁੱਤ ਦਾ ਰੁੱਕਾ 

(5)
ਅਖਬਾਰ ਦੀ ਛੁੱਟੀ 
ਕੱਲ੍ਹ ਵਾਲਾ ਪੜ੍ਹਿਆ 
ਮੱਥਾ ਫੜਿਆ 

(6)
ਕਾਲੀ ਤਿਤਲੀ 
ਹੋਰ ਚਮਕਿਆ 
ਕੇਸਰੀ ਫੁੱਲ 
(7)
ਉਡ ਰਿਹਾ…
ਆਲ੍ਹਣੇ ਤੋਂ ਦੂਰ 
ਪੰਛੀ 
(8)
ਸੁਸਰਾਲ ਜਾਂਦਿਆਂ 
ਕਾਰ ਰਾਹ ,ਚ ਬੰਦ 
ਘਰਵਾਲੀ ਸ਼ੁਰੂ 
(9)
ਅਣਗਿਣਤ ਮੋਤੀ 
ਚਮਕ ਰਹੇ ਗੁਲਾਬ ਤੇ 
ਖੁਸ਼ਬੂ ਚਾਰੇ ਪਾਸੇ
(10)
ਹਰਾ ਘਾਹ 
ਤੁਰੀ ਜਾ ਰਹੀ ਨੰਗੇ ਪੈਰ 
ਓਸ ਦੀਆਂ ਬੂੰਦਾਂ ਤੇ

ਸੰਜੇ ਸਨਨ
______________