ਸਰਦਲ ਕੋਲ ਪਏ
ਤੇਰੇ ਖਤ ਤੇ ਡਿੱਗੇ
ਫੁੱਲ ਤਰੇਲ ਧੁੱਪ

ਪਤਝੜ ਰੁੱਤੇ
ਪੀਲੇ ਪੱਤੇ ਬਣੇ ਗਲੀਚਾ
ਤੇ ਸਾਵੇ ਸਿਰ ਉੱਤੇ

ਸਾਹਮਣੇ ਪਹਾੜ ‘ਤੇ
ਕਿਸ ਨੇ ਲਟਕਾਏ
ਰੰਗ ਬਿਰੇੰਗੇ ਘਰ

ਸਿਲ੍ਹੀ ਅੱਖ
ਵੇਖ ਕੇ ਮੇਰੀ ਅੱਖ ‘ਚ
ਪਾਣੀ ਹਿੱਲੇ

ਉਸ ਖੋਲ੍ਹਿਆ
ਵਾਈਨ ਬੋਤਲ ਦੇ ਸੰਗ
ਭਰੇ ਹੋਏ ਮਨ ਨੂੰ

ਜਗਜੀਤ ਸੰਧੂ

collected by Sandip Sital