ਅਸੀਂ ਦੋਵੇਂ 

ਤਿਤਲੀਆਂ ਦੇ ਸ਼ੌਕੀਨ

ਮੈਂ ਅਤੇ ਮੇਰਾ ਪੋਤਾ

ਬਲਜੀਤ ਪਾਲ ਸਿੰਘ

ਪੋਤਾ ਦਿਖਾਵੇ ਦਾਦੇ ਨੂੰ 

ਫੁਲਾਂ ਤੇ ਬੈਠੀਆਂ

ਰੰਗ-ਬਰੰਗੀਆਂ ਤਿਤਲੀਆਂ…

ਕੁਲਜੀਤ ਮਾਨ ਵਲੋਂ ਸੁਝਾਇਆ ਰੂਪ।

ਅਸੀਂ ਦੋਵੇਂ 

ਤਿਤਲੀ ਦੇ ਪਿੱਛੇ 

ਮੈਂ ਤੇ ਪੋਤਾ

ਰਣਜੀਤ ਸਿੰਘ ਸਰਾ ਵਲੋਂ ਸੁਝਾਇਆ ਰੂਪ☬।

ਨੋਟ: ਉਪਰੋਕਤ ਤਿੰਨ ਹਾਇਕੂ ਇਕੋ ਵਿਚਾਰ/ਦ੍ਰਿਸ਼ ਨੂੰ ਦੱਸਣ ਅਤੇ ਦਰਸਾਉਣ ਦੇ ਅੰਤਰ ਨੂੰ ਪ੍ਰਗਟਾਉਣ ਲਈ ਦਿੱਤੇ ਗਏ ਹਨ। ਪਹਿਲਾ ਹਾਇਕੂ ਦਾਦੇ ਅਤੇ ਪੋਤੇ ਸ਼ੌਕ ਨੂੰ ਦੱਸਦਾ ਵਿਚਾਰ ਰੂਪ ਹੈ। ਦੂਸਰੇ ਰੂਪ ਵਿਚ ਬੱਚਾ ਦਾਦੇ ਨੂੰ ਤਿਤਲੀਆਂ ਦਿਖਾਉਂਦਾ ਦਰਸਾਇਆ ਹੈ ਅਤੇ ਤੀਸਰੇ ਰੂਪ ਵਿਚ ਦਾਦਾ ਅਤੇ ਪੋਤਾ ਤਿਤਲੀਆਂ ਦੇ ਪਿੱਛੇ ਜਾਂਦੇ ਦਰਸਾਏ ਹਨ।