ਹੱਥ ਪੁੱਤ ਦੀ ਫੋਟੋ…
ਸੜਕ ਪਾਰ ਕਰਾ ਰਿਹਾ
ਲੈਬ੍ਰਾਡੋਰ ਕੁੱਤਾ

ਕੈਟੇਗਰੀਜ਼: ਜੀਵਨ, ਮਾਂ।

ਅਖਬਾਰ ਮੇਜ਼ ਤੇ
ਐਨਕ ਟੁੱਟੀ ਹੋਈ
ਚੇਹਰੇ ਤੇ ਮੁਸਕਾਨ

ਕੈਟੇਗਰੀਜ਼: ਜੀਵਨ

ਰਿਸ਼ਮ ਸੁਨਹਿਰੀ
ਤੁਪਕਾ ਬੇਰੰਗ ਪਾਣੀ ਦਾ
ਅੱਖ ਸਤਰੰਗੀ…

ਕੈਟੇਗਰੀਜ਼: ਕੁਦਰਤ 

ਸੁਰਮੀਤ ਮਾਵੀ