ਕੀੜੀ ਜਾਵੇ
ਪੁੱਠੇ ਪੈਰੀਂ
ਦਾਣਾ ਤੁਰਦਾ

***
ਚੁੱਲ੍ਹੇ ਅੰਦਰ
ਚਰਖਾ ਬਲਦਾ
ਦਾਦੀ ਰੋਵੇ

***
ਇੱਕ ਸੂਰਜ
ਸਾਗਰ ਵਿੱਚ ਡੁੱਬਾ
ਇੱਕ ਆਕਾਸ਼ੀਂ ਚਮਕੇ

***
ਬਾਬਾ ਆਖੇ
ਧਰਤ ਅਡੋਲ
ਸੂਰਜ ਘੁੰਮੇ

***
ਬੁੱਢੀ-ਮਾਈ
ਚੰਦ ਦੇ ਉੱਤੇ
ਚਰਖ਼ਾ ਕੱਤੇ

***
ਫ਼ਾਸੀ ਚੜ੍ਹਦਾ
ਹਿੱਕ ਤਾਣ ਕੇ
ਹੱਸੀ ਜਾਵੇ

***
ਸੀਨੇ ਲਾਈ
ਕਵਿਤਾ ਲਿਖਕੇ
ਪੂੰਝੇ ਅੱਥਰੂ

***
ਰਾਤ ਹਨੇਰੀ,
ਲੱਭ ਲੱਭ ਥੱਕਿਆ,
ਮੈਂ ਪਰਛਾਵਾਂ

***
ਬੀਤੇ ਸਮੇਂ ਦੇ
ਖ਼ਤ ਪੜ੍ਹ ਪੜ੍ਹ ਕੇ
ਰੋਈ ਜਾਵੇ

***
ਅੱਥਰੂ ਪੂੰਝੇ
ਉਜੜੇ ਘਰ ਵਿੱਚ
ਸੁੱਕਾ ਨਲਕਾ

***
ਸੂਰਜ ਗੁੰਮ
ਪੱਤਿਆਂ ਵਿੱਚੋਂ
ਬੱਦਲ ਝਾਕੇ

***
ਟਾਹਣੀ ਉੱਤੇ
ਸੂਰਜ ਟੰਗਿਆ
ਕਾਂ ਵੀ ਬੈਠਾ

***

ਡੁੱਬਿਆ ਚੰਨ
ਨਦੀ ਦੇ ਅੰਦਰ
ਕੰਬੀ ਜਾਵੇ

***
ਅੰਮੀ ਬੈਠੀ
ਸਾਗ਼ ਬਣਾਵੇ
ਨਾਲੇ ਗਾਵੇ 

ਜਤਿੰਦਰ ਲਸਾੜਾ