ਫੁੱਲ 07 ਸ਼ੁੱਕਰਵਾਰ ਅਕਤੂ. 2011 Posted by ਗੁਰਮੀਤ ਸੰਧੂ in ਦਵਿੰਦਰ ਕੌਰ ਸਿੱਧੂ, ਪਿੰਡ, ਪੰਜਾਬ/Punjab ≈ 3 ਟਿੱਪਣੀਆਂ ਵਿਹੜੇ ਦਾ ਫੁੱਲ ਪੁੱਟ ਦੂਜੇ ਥਾਂ ਲਾਇਆ ਅੰਮੜੀ ਬੇਦਰਦੀ -ਪ੍ਰੋ.ਦਵਿੰਦਰ ਕੌਰ ਸਿੱਧੂ ਦੌਦਰ (ਮੋਗਾ) Share this:TwitterFacebookLike this:ਪਸੰਦ ਕਰੋ Loading... ਸਬੰਧਿਤ
ਮੈਂ ਆਪਣੀ ਵੱਡੀ ਭੈਣ ਪ੍ਰੌ. ਦਵਿੰਦਰ ਕੌਰ ਸਿੱਧੂ ਦਾ ਪੰਜਾਬੀ – ਹਾਇਕੂ ‘ਚ ਨਿੱਘਾ ਸਵਾਗਤ ਕਰਦੀ ਹਾਂ ।
ਭੈਣ ਜੀ ਪੰਜਾਬੀ ਸਾਹਿਤ ਨਾਲ਼ ਬੜੇ ਚਿਰ ਤੋਂ ਜੁੜੇ ਹੋਏ ਨੇ । ਪੰਜਾਬੀ ਦੇ ਅਖ਼ਬਾਰਾਂ ਤੇ ਰਸਾਲਿਆਂ ‘ਚ ਇਹਨਾਂ ਦੀਆਂ ਲਿਖਤਾਂ ਛਪਦੀਆਂ ਰਹਿੰਦੀਆਂ ਹਨ। ਪਿਛੇ ਜਿਹੇ ਇਹਨਾਂ ਦਾ ਕਾਵਿ-ਸੰਗ੍ਰਿਹ ” ਬੇਰਹਿਮ ਪਲਾਂ ਦੀ ਦਾਸਤਾਨ” ਆਇਆ ਜਿਸ ਦੀ ਬਹੁਤ ਸ਼ਲਾਘਾ ਹੋਈ।
ਇੱਕ ਦਿਨ ਫੋਨ ‘ਤੇ ਹੋਈ ਗੱਲਬਾਤ ਦੌਰਾਨ ਪੰਜਾਬੀ ਹਾਇਕੂ ਦੀ ਗੱਲ ਤੁਰੀ ਤਾਂ ਭੈਣ ਜੀ ਨੂੰ ਇਸ ਵਿਧਾ ਨੇ ਬਹੁਤ ਪ੍ਰਭਾਵਿਤ ਕੀਤਾ ਤੇ ਅੱਜ ਅਸੀਂ ਦਵਿੰਦਰ ਕੌਰ ਦਾ ਲਿਖਿਆ ਪਹਿਲਾ ਹਾਇਕੂ ਜੋ ਇੱਕ ਧੀ ਨੂੰ ਸੰਬੋਧਿਤ ਹੈ, ਪੜ੍ਹ ਰਹੇ ਹਾਂ।
ਬਹੁਤ ਹੀ ਡੂੰਘੇ ਵਿਚਾਰ…..ਧੀ-ਵਿਹੜੇ ਦਾ ਫੁੱਲ ..ਜੋ ਹਰ ਮਾਂ-ਪਿਓ ਨੂੰ ਆਵਦੇ ਵਿਹੜਿਓਂ ਪੁੱਟ ਦੂਜੇ ਥਾਂ ਲਾਉਣਾ ਹੀ ਪੈਂਦਾ ਹੈ। ਫੁੱਲ ਕਦੇ ਓਸ ਮਾਲੀ ਨੂੰ ਬੇਦਰਦੀ ਆਖਦਾ ਹੈ ਤੇ ਕਦੇ ਓਸ ਦੇ ਵਾਰੇ-ਵਾਰੇ ਜਾਂਦਾ ਹੈ ।
ਆਸ ਕਰਦੀ ਹਾ ਕਿ ਭੈਣ ਜੀ ਦੇ ਲਿਖੇ ਹੋਰ ਹਾਇਕੂ ਪੜ੍ਹਨ ਨੂੰ ਮਿਲ਼ਦੇ ਰਹਿਣਗੇ ।
ਹਰਦੀਪ
(ਦੀਪੀ ਸੰਧੂ )
सही कहा बहन दविन्दर कौर सन्धु जी किसी आँगन का फूल किसी दूसरे स्थान पर लगाने की नियति सचमुच दारुण होती है । इतना खूबसूरत भावपूर्ण लिखने के लिए मेरी हार्दिक बधाई !
ਦਵਿੰਦਰ ਕੌਰ ਸਿਧੂ ਜੀ —-ਬੜੀ ਗਹਿਰੀ ਗਲ ਕੀਤੀ ਏ ਤੁਸੀਂ ਆਪਣੇ ਹਾਇਕੂ ‘ਚ —