ਬਾਂਦਰ ਦਾ ਤਮਾਸ਼ਾ

ਮਜਬੂਰ ਮਦਾਰੀ

ਲੋਕਾਂ ਦਾ ਹਾਸਾ

ਜੀਤ ਲਿਖਾਰੀ

ਜੀਤ ਜੀ
ਤੁਸੀਂ ਇਸ ਹਾਇਕੂ ਨੂੰ ਵਿਚਾਰ ਰੂਪ ਵਿਚ ਪੇਸ਼ ਕੀਤਾ ਹੈ। ਆਗਿਆ ਹੋਵੇ ਤਾਂ ਇਸ ਹਾਇਕੂ ਨੂੰ ਲੈ ਕੇ ਹਾਇਕੂ ਵਿਧਾ ਵਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ।
ਵਿਚਾਰ ਨੂੰ ਬਿੰਬ ਰੂਪ ਬਣਾਈਏ:
1. ‘ਬਾਂਦਰ ਦਾ ਤਮਾਸ਼ਾ’ ਇਕ ਤਮਾਸ਼ੇ ਦਾ ਨਾਂ ਹੈ। ਜਿਵੇਂ ‘ਰਿੱਛ ਦਾ ਤਮਾਸ਼ਾ’ ਜਾਂ ‘ਮਦਾਰੀ ਦਾ ਤਮਾਸ਼ਾ’।… ਪਰ ਜੇ ‘ਬਾਂਦਰ ਕਰੇ ਤਮਾਸ਼ਾ’ ਕਿਹਾ ਜਾਵੇ ਤਾਂ ਬਾਂਦਰ ਤਮਾਸ਼ਾ ਕਰਦਾ ਦਿਸਦਾ ਹੈ ਜੋ ਬਿੰਬ ਹੈ।
2. ‘ਮਜਬੂਰ ਮਦਾਰੀ’ ਲੇਖਕ ਨੇ ਅਪਣਾ ਨਿਰਣਾ ਦੱਸਿਆ ਹੈ ਕਿ ਮਦਾਰੀ ਮਜਬੂਰ ਹੈ। ਪਰ ਹਾਇਕੂ ਵਿਚ ਦੱਸਿਆ ਨਹੀਂ ਦਰਸਾਇਆ ਜਾਦਾ ਹੈ। ਹੁਣ ਸੋਚਣ ਵਾਲ਼ੀ ਗੱਲ ਹੈ ਕਿ ਮਦਾਰੀ ਦੀ ਮਜਬੂਰੀ ਕਿਵੇਂ ਦਰਸਾਈ ਜਾਵੇ। ਤੁਹਾਨੂੰ ਕਿਹੜੀ ਚੀਜ਼ ਤੋਂ ਮਦਾਰੀ ਦੀ ਮਜਬੂਰੀ ਨਜ਼ਰ ਆਈ ? ਕੀ ਇਹ ਉਸ ਦੇ ਪਾਟੇ ਪੁਰਾਣੇ ਕੱਪੜੇ /ਕਮਜੋਰ ਜਿਹੀ ਸਿਹਤ/ਖਾਲੀ ਭਾਂਡੇ ਜਾਂ ਕਿਸੇ ਹੋਰ ਚੀਜ਼ ਤੋਂ ਮਦਾਰੀ ਦੀ ਹਾਲਤ ਤਰਸਯੋਗ ਜਾਂ ਮਜਬੂਰ ਨਜ਼ਰ ਆਈ ਹੈ?
ਸੋ ਜੋ ਵੀ ਤੁਹਾਨੂੰ ਦਿਸਿਆ ਉਹਨੂੰ ਹੀ ਦਰਸਾਓ। ਜਿਵੇਂ:
ਭੀਖ ਮਦਾਰੀ ਮੰਗਦਾ/ਦਿਸੇ ਮਦਾਰੀ ਮਾੜਚੂ
3. ‘ਲੋਕਾਂ ਦਾ ਹਾਸਾ’ ਵਿਚਾਰ ਵੀ ਹੈ ਪਰ ਇਸ ਨੂੰ ਬਿੰਬ ਰੂਪ ਵਿਚ ਵੀ ਲਿਆ ਜਾ ਸਕਦਾ ਹੈ:
ਹਾਇਕੂ ਦਾ ਫੋਕਸ ਮਦਾਰੀ ਦੀ ਇਕ ਹੋਰ ਮਜਬੂਰੀ ਵਲ ਵੀ ਲਿਆਂਦਾ ਸਕਦਾ ਹੈ:
ਬਾਂਦਰ ਕਰੇ ਤਮਾਸ਼ਾ
ਮਦਾਰੀ ਪੱਲੇ ਪੈ ਰਿਹਾ
ਲੋਕਾਂ ਦਾ ਹਾਸਾ
ਭਾਵ ਲੋਕ ਮਦਾਰੀ ਦਾ ਤਮਾਸ਼ਾ ਵੇਖਕੇ ਖੁਸ਼ ਤਾਂ ਹੁੰਦੇ ਹਨ ਪਰ ਉਸ ਦੇ ਕਾਸੇ ਵਿਚ ਕੁਝ ਨਹੀਂ ਪਾਉਂਦੇ। ਹਾਇਕੂ ਵਿਚ ਹਰ ਸ਼ਬਦ ਅਹਿਮੀਅਤ ਰੱਖਦਾ ਹੈ। ਇਕ ਹੀ ਘਟਨਾ/ਹਾਇਕੂ ਛਿਣ ਨੂੰ ਲੈ ਕੇ ਕਈ ਹਾਇਕੂ ਲਿਖਣੇ ਚਾਹੀਦੇ ਹਨ। ਜਿਹੜਾ ਹਾਇਕੂ ਤੁਹਾਡੇ ਅਨੁਭਵ ਨੂੰ ਵੱਧ ਤੋਂ ਵੱਧ ਨੇੜਿਓਂ ਦਰਸਾਉਂਦਾ ਹੋਵੇ ਉਸ ਨੂੰ ਸਾਂਭ ਲਵੋ।
ਹਾਇਕੂ ਵਿਧਾ ਵਾਰੇ ਇਹ ਸਿਰਫ ਸੁਝਾ ਹੀ ਹਨ।

باندر دا تماشہ
مجبور مداری
لوکاں دا ہاسہ

 
جیت لکھاری
جیت جی
تسیں اس ہائکو نوں وچار روپ وچ پیش کیتا ہے۔ آگیا ہووے تاں اس ہائکو نوں لے کے ہائکو ودھا وارے وچار وٹاندرا کیتا جا سکدا ہے۔
وچار نوں بمب روپ بنائیے:
1. ‘باندر دا تماشہ’ اک تماشے دا ناں ہے۔ جویں ‘رچھّ دا تماشہ’ جاں ‘مداری دا تماشہ’۔… پر جے ‘باندر کرے تماشہ’ کیہا جاوے تاں باندر تماشہ کردا دسدا ہے جو بمب ہے۔
2. ‘مجبور مداری’ لیکھک نے اپنا نرنا دسیا ہے کہ مداری مجبور ہے۔ پر ہائکو وچ دسیا نہیں درسایا جادا ہے۔ ہن سوچن والی گلّ ہے کہ مداری دی مجبوری کویں درسائی جاوے۔ تہانوں کہڑی چیز توں مداری دی مجبوری نظر آئی ؟ کی ایہہ اس دے پاٹے پرانے کپڑے /کمزور جہی صحتَ/خالی بھانڈے جاں کسے ہور چیز توں مداری دی حالت ترس یوگ جاں مجبور نظر آئی ہے؟
سو جو وی تہانوں دسیا اوہنوں ہی درساؤ۔ جویں:
بھیکھ مداری منگدا/دسے مداری ماڑچو
3. ‘لوکاں دا ہاسہ’ وچار وی ہے پر اس نوں بمب روپ وچ وی لیا جا سکدا ہے:
ہائکو دا پھوکس مداری دی اک ہور مجبوری ول وی لیاندا سکدا ہے:
باندر کرے تماشہ
مداری پلے پے رہا
لوکاں دا ہاسہ
بھاوَ لوک مداری دا تماشہ ویکھکے خوش تاں ہندے ہن پر اس دے کاسے وچ کجھ نہیں پاؤندے۔ ہائکو وچ ہر شبد اہمیت رکھدا ہے۔ اک ہی گھٹنا/ہائکو چھن نوں لے کے کئی ہائکو لکھنے چاہیدے ہن۔ جہڑا ہائکو تہاڈے انوبھوَ نوں ودھ توں ودھ نیڑیوں درساؤندا ہووے اس نوں سانبھ لوو۔
ہائکو ودھا وارے ایہہ صرف سجھا ہی ہن۔