ਪੱਲਾ 20 ਬੁੱਧਵਾਰ ਅਕਤੂ. 2010 Posted by ਸਾਥੀ ਟਿਵਾਣਾ in ਜੀਵਨ/Life, ਪਰਮਜੀਤ ਕੱਟੂ, ਹਾਇਗਾ/Haiga ≈ 6 ਟਿੱਪਣੀਆਂ ਹਾਇਗਾ: ਪਰਮਜੀਤ ਕੱਟੂ 45.274370 -75.743072 Share this:TwitterFacebookLike this:ਪਸੰਦ ਕਰੋ Loading... ਸਬੰਧਿਤ
ਜਿੰਨੀ ਸੋਹਣੀ ਤਸਵੀਰ
ਓਨਾ ਸੋਹਣਾ ਹਾਇਕੂ
ਬਹੁਤ ਖ਼ੂਬ…..
ਪੱਲਾ ਪਰੰਪਰਾ, ਸੰਸਕਾਰਾਂ ਦਾ ਪ੍ਰਤੀਕ
ਤੇ ਪਹਾੜੀ ਨਦੀ ਕੁਦਰਤੀ ਭਾਵਨਾਵਾਂ
ਨੂੰ ਚਿੰਨ੍ਹਤ ਕਰਕੇ ਕਮਾਲ ਦੇ ਅਰਥ ਸਿਰਜ
ਰਹੇ ਨੇ..
ਮੁਬਾਰਕਾਂ ਵੀਰ !
ਨਦੀ ਦਾ ਆਪਣਾ ਵਹਿਣ ਰਸਤੇ ਚ ਪੱਥਰ ਪਰ ਅਵੇਗ ਵਗ ਰਹੀ,ਦੂਸਰੇ ਪਾਸੇ ਉਸਨੂੰ ਨੀਝ ਨਾਲ ਨਿਹਾਰਦੀ ਕੁੜੀ …ਵਾਕਮਾਲ ਬਿਆਨ ਨਹੀਂ ਕੀਤਾ ਜਾ ਸਕਦਾ
ਗੁਰਨੈਬ ਜੀ
ਕੁੜੀ ਸਿਰਫ ਨਿਹਾਰ ਨ੍ਹੀਂ ਰਹੀ
ਮੈਨੂੰ ਲਗਦਾ ਕਿ ਉਸਦਾ ਉਡਦਾ ਪੱਲਾ ਮਨ ਦੇ ਵਲਵਲਿਆਂ ਦੀ ਤਰਜਮਾਨੀ ਕਰਦਾ ਹੈ।
ਤੇ ਜਿਵੇਂ ਉਹ ਵੀ ਅਵੇਗ ਵਗ ਰਹੀ ਨਦੀ ਵਾਂਗ ਵਹਿਣਾ ਚਾਹੁੰਦੀ ਹੋਵੇ।
ਇਸੇ ਕਰਕੇ ਉਹ ਨੀਝ ਨਾਲ ਦੇਖ ਰਹੀ ਹੈ।
ਨਹੀਂ ਭਲਾਂ ਉਸਨੂੰ ਕੀ ਲੋੜ ਸੀ ਇਸ ਤਰ੍ਹਾਂ ਖੜਣ ਦੀ।
ਬਾਕੀ ਇਹ ਸ਼ਾਇਰ ਮਨ ਦਾ ਖ਼ਿਆਲ ਹੈ ਜੋ ਇਹਦੀ ਖ਼ੂਬਸੂਰਤੀ ਬਣਦਾ ਹੈ ।
ਵੀਰ ਜੀ
ਹਾਇਕੂ ਬਾਰੇ ਜਰਾ ਧਿਆਨ ਨਾਲ ਪੜ੍ਹੋ
ਹਾਇਕੂ ਨੇ ਕਿਸੇ ਖਾਸ ਪਲ ਨੂੰ ਪੇਸ਼ ਕਰਨਾ ਹੁੰਦਾ ਹੈ
ਉਹ ਪਲ ਇਹ ਤਸਵੀਰ ਤੇ ਹਾਇਕੂ ਬਾਖ਼ੂਬੀ ਪੇਸ਼ ਕਰ ਰਹੇ ਹਨ ।
ਅਮਰਜੀਤ ਸਾਥੀ ਜੀ ਨੇ ਲਿਖਿਆ ਹੈ..
੧. ਹਾਇਕੂ ਦਾ ਮੂ਼ਲ ਆਧਾਰ ‘ਹਾਇਕੂ ਛਿਣ’ ਹੈ। ਭਾਵ ਕਿਸੇ ਘਟਨਾ ਦਾ ਉਹ ਛਿਣ ਜਿਸ ਨੇ ਕਵੀ ਨੂੰ ਆਨੰਦ ਦਾ, ਆਹਾ! ਦਾ, ਦਰਦ ਦਾ, ਪੀੜ ਦਾ, ਇਕੱਲ ਦਾ, ਜਾਂ ਹੋਰ ਕੋਈ ਅਲੌਕਿਕ ਅਹਿਸਾਸ ਕਰਵਾਇਆ ਹੈ ਜੋ ਉਹ ਪਾਠਕਾਂ ਨਾਲ਼ ਸਾਂਝਾ ਕਰਨਾ ਚਾਹੁੰਦਾ ਹੈ।
੨. ਕਵੀ ਨੇ ਉਸ ‘ਹਾਇਕੂ ਛਿਣ’ ਨੂੰ ਉਨ੍ਹਾਂ ਬਿੰਬਾ ਰਾਹੀਂ ਪਰਗਟ ਕਰਨਾ ਹੁੰਦਾ ਹੈ ਜਿਨ੍ਹਾਂ ਰਾਹੀਂ ਉਸ ਨੂੰ ਇਹ ਅਨੁਭਵ ਹੋਇਆ ਹੋਵੇ। ਜਿਸ ਲਈ ਉਹ ਦੇਖੇ(visual), ਸੁਣੇ (aural), ਸੁੰਘੇ (smell), ਛੋਹੇ (touch), ਚੱਖੇ(taste) ਬਿੰਬਾਂ ਦੀ ਵਰਤੋਂ ਕਰਦਾ ਹੈ। ਇਸ ਦੇ ਨਾਲ਼ ਹੀ ਜਾਪਾਨੀ ਹਾਇਕੂ ਵਿਧਾ ਅਨੁਸਾਰ ਇਕ ਛੇਵੇਂ ਇੰਦਰੀ-ਬੋਧ ਨੂੰ ਵੀ ਸਵੀਕਾਰ ਕੀਤਾ ਜਾਂਦਾ ਹੈ ਜੋ ਸਮੁੱਚੇ ਇੰਦਰੀ-ਬੋਧ(senses) ਅਤੇ ਮਨ (mind) ਦੀ ਸਾਂਝੀ ਕਿਰਤ ਹੁੰਦਾ ਹੈ।
ਮੈਨੂੰ ਲਗਦਾ ਹੈ ਕਿ ਪਰਮਜੀਤ ਦਾ ਹਾਇਗਾ ਉਪਰੋਕਤ ਧਾਰਨਾਵਾਂ ਤੇ ਖ਼ਰਾ ਉਤਰਦਾ ਹੈ।
ਬਾਕੀ ਅਰਥਾਂ ਦੀ ਆਪਣੀ ਆਪਣੀ ਸੀਮਾ ਹੁੰਦੀ ਹੈ ਕਿਸੇ ਗ ਗੋਹਾ ਹੁੰਦਾ ਤੇ ਕਿਸੇ ਲਈ ਗ ਗੁਲਾਬ ….
ਤੇ ਜਾਂ ਤੁਸੀ ਦੱਸੋ ਕਿ ਹੋਰ ਕਿਵੇਂ ਹਾਇਕੂ ਲਿਖਿਆ ਜਾ ਸਕਦਾ ਇਸ ਪਲ ਬਾਰੇ।
ਵੈਸੇ comment ਕਰਨ ਲਈ ਤੁਹਾਡਾ ਸ਼ੁਕਰੀਆ…
ਤੁਹਾਡੀ ਇਹ ਤਸਵੀਰ ਕੁਝ ਸਮਾਂ ਪਹਿਲਾਂ ਪੰਜਾਬੀ ਟ੍ਰਿਬਿਊਨ ਚ ਛਪੀ ਸੀ
ਬਹੁਤ ਸੋਹਣੀ ਹੈ
ਤੇ ਤੁਹਾਡੀ ਇਹ ਕਵਿਤਾ ਦੇਖ ਕੇ ਵੀ ਖ਼ੁਸ਼ੀ ਹੋਈ
ਵੈਸੇ ਤਾਂ ਬਹਿਸ ਵਿੱਚ ਪੈਣ ਦੀ ਲੋੜ ਨਹੀਂ ਕਿਉਂਕਿ ਹਾਇਗਾ ਤੇ ਹਾਇਕੂ ਇੱਕ ਦੂਜੇ ਦੀ ਆਤਮਾਂ ਵਿਚੱ ਸੰਪੂਰਨ ਤੌਰ ਤੇ ਮੁਗਧ ਹਨ; ਇਸ ਤੋਂ ਵੀ ਵੱਧ ਕਵਿਤਾ ਵਾਂਗ ਹਾਇਕੂ ਦੀ ਚੀਰ ਫ਼ਾੜ ਕਰਨੀ ਕਵਿਤਾ ਨਾਲ ਅਨਿਆਂ ਹੈ। ਚਿਤਰ ਅਤੀ ਸੁੰਦਰ ਹੈ ਤੇ ਹਾਇਕੂ ਦੇ ਸ਼ਬਦ ਉਸ ਚਿਤਰ ਨੂੰ ਬਿਆਨ ਨਹੀਂ ਕਰਦੇ ਸਗੋਂ ਖ਼ੁੱਦ ਚਿਤਰ ਬਣ ਖੜੋਂਦੇ ਹਨ। ਇਨ੍ਹਾਂ ਦੋਹਾਂ ਦਾ ਰਿਸ਼ਤਾ ਦੱਸਣਾ ਅਸੰਭਵ ਹੈ ਪਰ ਮਾਣਨਾ ਸੰਭਵ ਹੈ।