ਗਰਮੀਆਂ ਦੀ ਸ਼ਾਮ

ਠੰਢੀ ਠੰਢੀ ਪੌਣ ਵਗੇ

ਭੱਜ ਭੱਜ ਫੜਾਂ

ਚੁੰਨੀ ਵਿਚ ਪਾਵਾਂ

ਉਡੇ ਜਾਂਦੇ ਜੁਗਨੂੰ

ਸੰਦੀਪ ਸੀਤਲ

گرمیاں دی شام
ٹھنڈھی ٹھنڈھی پون وگے
بھجّ بھجّ پھڑاں
چنی وچ پاواں
اڈے جاندے جُگنوں

سندیپ سیتل

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ