ਮਹਿਮਾਨ ਦੀ ਉਡੀਕ
ਕਮਰੇ ਦੀ ਸਫਾਈ
ਉਤਾਰੇ ਜਾਲੇ
ਬਾਹਰ ਸੁੱਟ ਦਿੱਤੀਆਂ
ਮੱਕੜੀਆਂ
ਦਵਿੰਦਰ ਪੂਨੀਆ
مہمان دی اڈیک
کمرے دی صفائی
اُتارے جالے
باہر سُٹّ دتیاں
مکڑیاں
دوندر پونیا
شاہ مئکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
ਵਾਹ!!! ਬਹੁਤ ਹੀ ਖੂਬਸੂਰਤ ਤਾਨਕਾ। ਦਵਿੰਦਰ ਮੁਬਾਰਕ!!
ਬਹੁਤ ਵਧੀਆ ਤਾਨਕਾ ਦਵਿੰਦਰ ਜੀ।
Bahoot Khobsurat
ਦਵਿੰਦਰ ਜੀ! ਇਸ ਤਾਨਕਾ ਦੀ ਤਾਰੀਫ਼ ਕਰਨ ਲਈ ਢੁਕਵੇਂ ਸ਼ਬਦ ਲੱਭਣੇ ਔਖੇ ਹੋ ਗਏ ਹਨ। ਮਹੀਨਾ ਕੁ ਪਹਿਲਾਂ, ਇਹੀ ਨਜ਼ਮ ਫ਼ੋਨ ‘ਤੇ ਤੁਹਾਡੇ ਮੂੰਹੋਂ ਸੁਣ ਕੇ ਮੈਂ ਐਸੇ ਚਿੰਤਨ ‘ਚ ਡੁੱਬੀ ਕਿ ਬਹੁਤ ਵਾਰ ਆਖਣਾ ਪਿਆ ਸੀ… “…ਮੁਕ਼ੱਰਰ…ਮੁਕ਼ੱਰਰ….”
ਐਹੋ ਜਿਹੀ ਰਚਨਾ ਆਪਣੇ ਆਪ ਨੂੰ ਚੌਗਿਰਦੇ ਵਿਚ ਖੋ ਕੇ ਹੀ ਉਤਪੰਨ ਹੁੰਦੀ ਹੈ। ਮੇਰੇ ਵੱਲੋਂ ਇਕ ਵਾਰ ਫੇਰ ਢੇਰ ਸਾਰੀਆਂ ਮੁਬਾਰਕਾਂ।
ਅਦਬ ਸਹਿਤ
ਤਨਦੀਪ
ਧਰਤੀ ਦੇ ਅਸਲੀ ਵਾਰਸ
ਸਦਾ ਹੀ ਰਹਿਣੇ
ਕੀੜੇ ਮਕੌੜੇ ਮੱਕੜੀਆਂ