ਅੱਜ ਤੋਂ ਹਾਇਕੂ ਦੀ ਵਿਧਾ ਨਾਲ਼ ਜੁੜਦਾ/ਮਿਲਦਾ ਇਕ ਹੋਰ ਕਾਵਿਕ ਰੂਪ ‘ਤਾਨਕਾ’ ਅਰੰਭ ਕੀਤਾ ਜਾ ਰਿਹਾ ਹੈ। ਇਸ ਵਿਧਾ ਬਾਰੇ ਹੋਰ ਜਾਣਕਾਰੀ ਲੇਖ ‘ਤਾਨਕਾ ਕੀ ਹੈ?’ ਵਿਚ ਦਿੱਤੀ ਗਈ ਹੈ। ਆਸ ਹੈ ਪੰਜਾਬੀ ਹਾਇਕੂਕਾਰ ਇਸ ਕਾਵਿਕ ਰੂਪ ਨੂੰ ਵੀ ਸਵੀਕਾਰ ਕਰਨਗੇ।

ਅਸੀਂ ਬੜੇ ਮਾਣ ਨਾਲ ਬਲਾਗ ‘ਤੇ ਜਗਜੀਤ ਸੰਧੂ ਹੋਰਾਂ ਦਾ ਇਹ ਤਾਨਕਾ ਪੇਸ਼ ਕਰਦੇ ਹਾਂ।

ਹਾੜ੍ਹ ਦੀ ਸੁਸਤ ਦੁਪਹਿਰੇ
ਮੰਦਰ ਵਿੱਚ ਪੁਜਾਰੀ ਸੁੱਤਾ
ਥਿੰਦੇ ਟੱਲ `ਤੇ ਮੱਖੀਆਂ
ਦੇਹਲ਼ੀ `ਤੇ ਸ਼ਰਧਾਲੂ ਸੋਚੇ
ਟੱਲ ਵਜਾਵਾਂ ਕਿ ਮੁੜ ਜਾਵਾਂ

ਜਗਜੀਤ ਸੰਧੂ

اج توں ہائکو دی ودھا نال جڑدا/ملدا اِک ہور کاوک روپ ‘تانکا’ ارمبھ کیتا جا رہا ہے۔ اِس ودھا بارے ہور جانکاری لیکھ ‘تانکا کی ہے؟’ وچ دِتی گئی ہے۔ آس ہے پنجابی ہائکوکار اِس کاوک روپ نوں وی سویکار کرنگے۔
اسیں بڑے مان نال بلاگ ‘تے جگجیت سندھو ہوراں دا ایہہ تانکا پیش کردے ہاں۔

ہاڑھ دی سست دوپیہرے
مندر وچّ پجاری ستا
تھندے ٹلّ `تے مکھیاں
دیہلی `تے شردھالو سوچے
ٹلّ وجاواں کہ مڑ جاواں

جگجیت سندھو
شاہ مُکھی روپ : جسوندر سنگھ