ਤਾਨਕਾ ਜਪਾਨੀ ਭਾਸ਼ਾ ਦੀ ਇੱਕ ੧੩੦੦ ਸਾਲ ਪੁਰਾਣੀ ਸਿਨਫ਼ ਹੈ ਜੋ ਹਾਇਕੂ ਨਾਲੋਂ ਵੀ ਪਹਿਲਾਂ ਜਪਾਨੀ ਸੱਭਿਆਚਾਰ ਦੇ ਵੱਖ ਵੱਖ ਪਹਿਲੂਆਂ ਨੂੰ ਰੂਪਮਾਨ ਕਰਦੀ ਹੈ। ਹਾਇਕੂ ਵਾਂਗ ਹੀ ਇਸਨੂੰ ਹੋਰਨਾਂ ਭਾਸ਼ਾਵਾਂ ਵੱਲੋਂ ਅਪਣਾਇਆ ਗਿਆ ਹੈ। ਜਪਾਨੀਆਂ ਦੀ ਸਾਦਾ ਅਤੇ ਨਿਮਰ ਜੀਵਨ-ਸ਼ੈਲੀ ਹੁਣ ਦੇ ਦੌੜ ਭੱਜ ਵਾਲੇ ਸੰਸਾਰ ਨੂੰ ਪੋਹਣ ਲੱਗੀ ਹੈ। ਤਾਨਕਾ ਕਵਿਤਾਵਾਂ ਦਾ ਵਿਸ਼ਾ ਪਿਆਰ, ਮੌਸਮ, ਵਿਛੋੜਾ ਆਦਿ ਹੋ ਸਕਦਾ ਹੈ।

ਤਾਨਕਾ ਖਿਆਲ ਅਤੇ ਭਾਵ ਪੱਖੋਂ ਹਾਇਕੂ ਵਾਂਗ ਹੀ ਮੌਸਮ ਅਤੇ ਕੁਦਰਤ ਨੂੰ ਹੀ ਪ੍ਰਗਟਾ ਦਾ ਮਾਧਿਅਮ ਮੰਨਦਾ ਹੈ, ਪਰ ਹਮੇਸ਼ਾ ਨਹੀਂ। ਇਸਦਾ ਦਾਇਰਾ ਹਾਇਕੂ ਨਾਲੋਂ ਵਸੀਹ ਹੈ ਜਿਸਦਾ ਕਾਰਨ ਹੈ ਇਸਦਾ ਹਾਇਕੂ ਨਾਲੋਂ ਵੱਡਾ ਆਕਾਰ। ਜਿੱਥੇ ਹਾਇਕੂ 5-7-5 ਕਰ ਕੇ ਤਿੰਨ ਪੰਕਤੀਆਂ ਵਿਚ ਵੰਡੀ 17 ਮਾਤਰਾਵਾਂ(ਓਂਜੀ) ਦੀ ਕਵਿਤਾ ਹੈ ਉੱਥੇ ਤਾਨਕਾ ਵਿਚ ਪੰਜ ਪੰਕਤੀਆਂ 5-7-5-7-7 ਕਰ ਕੇ 31 ਮਾਤਰਾਵਾਂ ਹੁੰਦੀਆਂ ਹਨ। ਬਹੁਤੇ ਆਧੁਨਿਕ ਕਵੀ ਮਾਤਰਾਵਾਂ ਦੀ ਗਿਣਤੀ ਨਾਲੋਂ ਵਿਸ਼ੇ-ਵਸਤੂ ਨੂੰ ਵੱਧ ਅਹਿਮੀਅਤ ਦਿੰਦੇ ਹਨ। ਅਮਰੀਕੀ ਤਾਨਕਾ ਕਵਿਤਾ ਨੇ ਪਿਛਲੇ ਪੱਚੀ ਕੁ ਸਾਲਾਂ ਦੌਰਾਨ ਏਥੋਂ ਦਾ ਖੁੱਲ੍ਹਾਪਨ ਅਪਣਾ ਲਿਆ ਹੈ।

تانکا جاپانی بھاشا دی اک 1300 سال پُرانی صِنف ہے جو ہائکو نالوں وی پہلاں جاپانی سبھیاچار دے وکھ وکھ پہلوآں نوں روپمان کردی ہے۔ ہائکو وانگ ہی اسنوں ہورناں بھاشاواں ولوں اپنایا گیا ہے۔ جاپانیاں دی سادہ اتے نمر جیون-شیلی ہُن دے دوڑ بھجّ والے سنسار نوں پوہن لگی ہے۔ تانکا کویتاواں دا وشا پیار، موسم، وچھوڑا آدی ہو سکدا ہے۔
تانکا خیال اتے بھاوَ پکھوں ہائکو وانگ ہی موسم اتے قدرت نوں ہی پرگٹا دا مادھئم مندا ہے، پر ہمیشہ نہیں۔ اسدا دائرہ ہائکو نالوں وسیع ہے جسدا کارن ہے اسدا ہائکو نالوں وڈا آکار۔ جتھے ہائکو 5-7-5 کر کے تنّ پنکتیاں وچ ونڈی 17 ماتراواں(اونجی) دی کویتا ہے اتھے تانکا وچ پنج پنکتیاں 5-7-5-7-7 کر کے 31 ماتراواں ہُندیاں ہن۔ بہتے آدھونک کوی ماتراواں دی گنتی نالوں وشے-وستو نوں ودھ اہمیت دندے ہن۔ امریکی تانکا کویتا نے پچھلے پچی کو سالاں دوران ایتھوں دا کھلھاپن اپنا لیا ہے۔