ਵਿਚ ਤਲਾਅ ਦੇ

ਕਿੰਨਾ ਪਾਣੀ

ਫਿਰ ਵੀ ਸ਼ਾਂਤ !

ਸੁਖਪਾਲ

ਨੋਟ: ਡਾ. ਸੁਖਪਾਲ ਸਿੰਘ ਪੰਜਾਬੀ ਦੇ ਨਾਮਵਰ ਕਵੀ ਹਨ। ਹੁਣ ਤੀਕ ਉਨ੍ਹਾਂ ਦੀਆਂ ਦੋ ਕਾਵਿ ਪੁਸਤਕਾਂ ‘ਚੁੱਪ ਚੁਪੀਤੇ ਚੇਤਰ ਚੜ੍ਹਿਆ’ ਅਤੇ ‘ਰਹਣੁ ਕਿਥਾਊ ਨਾਹਿ’ ਛਪ ਚੁੱਕੀਆਂ ਹਨ। ‘ਰਹਣੁ ਕਿਥਾਊ ਨਾਹਿ’ ਨੂੰ ਅਦਾਰਾ ‘ਨਵਾਂ ਜ਼ਮਾਨਾ’ ਵਲੋਂ 2008 ਦੀ ਸਰਵੋਤਮ ਪੁਸਤਕ ਵਜੋਂ ਸਨਮਾਨਿਆ ਗਿਆ ਹੈ। ਪੰਜਾਬੀ ਹਾਇਕੂ  ਬਲਾਗ ਵਿਚ ਉਨ੍ਹਾਂ ਨੂੰ ਜੀ ਆਇਆਂ।

وچ تلاء دے
کِنا پانی
پھر وی شانت

سُکھپال

نوٹ: ڈاکٹر. سکھپال سِنگھ پنجابی دے نامور کوی ہن۔ ہُن تیک اوہناں دیاں دو کاوَ پستکاں ‘چُپّ چُپیتے چُیتر چڑھیا’ اتے ‘رہنُ کِتھاؤُ ناہِ’ چھپ چکیاں ہن۔ ‘رہنُ کِتھاؤُ ناہِ’ نوں ادارہ ‘نواں زمانہ’ ولوں 2008 دی سرووتم پستک وجوں سنمانیا گیا ہے۔ پنجابی ہائکو  بلاگ وچ اوہناں نوں جی آیاں۔
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ