ਕਿਸ਼ਤ -੩

ਹਾਇਕੂ ਦਾ ਰੂਪ

ਜਾਪਾਨੀ ਹਾਇਕੂ ਵਿਚ ੧੭ ਧੁਨੀ-ਚਿੰਨ੍ਹ(sound symbols), ਜਿਨ੍ਹਾਂ ਨੂੰ ਓਂਜੀ (onji) ਕਿਹਾ ਜਾਂਦਾ ਹੈ, ਪੰਜ-ਸੱਤ-ਪੰਜ ਦੇ ਗਰੁਪਾਂ ਵਿਚ ਵੰਡੇ ਹੁੰਦੇ ਹਨਪੰਜ ਤੇ ਸੱਤ ਓਂਜੀ ਦੀ ਲੰਬਾਈ ਵਾਲ਼ੀਆਂ ਤਾਲਬੱਧ ਟੁਕੜੀਆਂ (rhythmic units) ਜਾਪਾਨੀ ਭਾਸ਼ਾ ਵਿਚ ਚਿਰਾਂ ਤੋਂ ਪਰਵਾਨਤ ਹਨਸਮੁਚਾ ਪੁਰਾਤਨ ਜਾਪਾਨੀ ਕਾਵਿ ਇਸ ਤਰਾਂ ਦੀਆਂ ਤਾਲਬੱਧ ਟੁਕੜੀਆਂ ਵਿਚ ਲਿਖਿਆ ਜਾਂਦਾ ਸੀਇਥੋਂ ਤਕ ਕਿ ਨਾਹਰੇ, ਵਿਗਿਆਪਨ, ਅਖ਼ਬਾਰੀ ਸੁਰਖ਼ੀਆਂ, ਅਖਾਣ ਆਦਿ ਲਈ ਵੀ ਇਹੋ ਵਿਧੀ ਵਰਤੀ ਜਾਂਦੀ ਰਹੀ ਹੈ

ਆਮ ਵਿਚਾਰ ਹੈ ਕਿ ਜਾਪਾਨੀ ਹਾਇਕੂ ਤਿੰਨ ਪੰਕਤੀਆਂ ਵਿਚ ਲਿਖੇ ਜਾਂਦੇ ਹਨ ਪਰ ਵਾਸਤਵ ਵਿਚ ਹਾਇਕੂ ਇਕ ਖੜੀ ਪੰਕਤੀ ਵਿਚ ਹੀ ਲਿਖੇ ਜਾਂਦੇ ਹਨ ਅਤੇ ਜਾਪਾਨੀ ਪਾਠਕ ਇਸ ਵਿਚਲੀਆਂ ਤਿੰਨ ਤਾਲਬੱਧ ਟੁਕੜੀਆਂ ਪਹਿਚਾਣ ਲੈਂਦਾ ਹੈਮੁਢਲੇ ਅੰਗਰੇਜ਼ੀ ਅਨੁਵਾਦਕਾਂ ਨੇ ਜਾਪਾਨੀ ਧੁਨੀ ਚਿੰਨ੍ਹਾਂ (sound symbols) ਦੀ ਅੰਗਰੇਜ਼ੀ ਧੁਨੀ ਖੰਡਾਂ (syllables) ਨਾਲ਼ ਤੁਲਨਾ ਕੀਤੀ ਜੋ ਸਹੀ ਨਹੀਂ ਸੀ ਕਿਉਂਕਿ ਜਾਪਾਨੀ ਧੁਨੀ ਚਿੰਨ੍ਹ ਅੰਗਰੇਜੀ ਦੇ ਧੁਨੀ ਖੰਡਾਂ ਨਾਲੋਂ ਉਚਾਰਨ ਵੇਲ਼ੇ ਘੱਟ ਸਮਾ ਲੈਂਦੇ ਹਨ ਜਿਵੇਂ ਸ਼ਬਦ ਹਾਇਕੂ ਹੀ ਲੈ ਲਈਏ ਅੰਗਰੇਜ਼ੀ ਵਿਚ ਇਸ ਦੇ ਦੋ ਧੁਨੀਂ ਖੰਡ ਹਨ ਹਾਇ+ਕੂ ਪਰ ਜਾਪਾਨੀ ਵਿਚ ਤਿੰਨ ਚਿੰਨ੍ਹ ਵਰਤੇ ਜਾਂਦੇ ਹਨ ਹਾ+ਏ+ਕੂ ਇਨ੍ਹਾਂ ਨੂੰ ਸਿਰਫ ਧੁਨੀਆਂ (sounds) ਹੀ ਕਹਿਣਾ ਯੋਗ ਹੋਵੇਗਾ ਜਾਪਾਨੀ ਭਾਸ਼ਾ ਵਿਚ ਜਾਂ ਤਾਂ ਸਿਰਫ vowel ਧੁਨੀਆਂ ਹਨ ਜਾਂ ਹਰ consonant ਦੇ ਨਾਲ vowel ਜੁੜਿਆ ਹੋਇਆ ਹੈਸਿਰਫ n ਹੀ ਇਕ ਇਕੱਲਾ consonant ਹੈ ਇਸ ਤਰਾਂ ਜਾਪਾਨੀ ਧੁਨੀ ਪੰਜਾਬੀ ਦੇ ਮੁਕਤਾ ਅੱਖਰ ਨਾਲੋਂ ਲੰਮੀ ਹੈ ਅਤੇ ਪਿੰਗਲ ਦੀ ਬੋਲੀ ਵਿਚ ਗੁਰੂ ਦੇ ਬਰਾਬਰ ਹੈਗੁਰੂ ਧੁਨੀਂ ਲਘੂ ਧੁਨੀਂ ਨਾਲੋਂ ਦੁੱਗਣੀ ਹੁੰਦੀ ਹੈ ਜਿਵੇਂ ਸ਼ਬਦ ਕਰ ਵਿਚ ਕ ਲਘੂ ਹੈ ਪਰ ਸ਼ਬਦ ਕਾਰ ਵਿਚ ਕਾ ਗੁਰੂ ਹੈ

ਬਹੁਤ ਸਾਰੇ ਲੋਕਾਂ ਦਾ ਵਿਸ਼ਵਾਸ ਹੈ ਕਿ ਹਾਇਕੂ ਕਵਿਤਾ ਅਤੇ ਇਸ ਦਾ 5-7-5 ਦਾ ਰੂਪ ਸਮਾਨਾਰਥੀ ਹਨ ਪਰ 5-7-5 ਦਾ ਵਿਧਾਨ ਤਾਂ ਇਕ ਭਾਂਡਾ ਹੈ ਜਿਸ ਵਿਚ ਹਰ ਪੈਣ ਵਾਲ਼ੀ ਚੀਜ਼ ਹਾਇਕੂ ਨਹੀਂ ਹੁੰਦੀਅੱਖਰਾਂ ਦੀ ਗਿਣਤੀ ਨੂੰ ਹੀ ਹਾਇਕੂ ਸਮਝਣਾ ਹਾਇਕੂ ਦੀ ਮੂ਼ਲ ਧਾਰਨਾ ਅਤੇ ਸੰਵੇਦਨਾ ਨੂੰ ਅਖੋਂ ਓਹਲੇ ਕਰਨਾ ਹੈਕਿਉਂਕਿ ਹਾਇਕੂ ਇਕ ਕਾਵਿਕ ਰੂਪ ਹੀ ਨਹੀਂ ਸਗੋਂ ਸ਼੍ਰਿਸ਼ਟੀ ਨੂੰ ਵੇਖਣ ਵਾਲ਼ੀ ਵਿਸ਼ੇਸ਼ ਦ੍ਰਿਸ਼ਟੀ ਵੀ ਹੈ

“Haiku is about perception, not counting syllables on fingers”

ਅੱਜ ਕਲ ਅੰਗਰੇਜ਼ੀ ਕਵੀਆਂ ਨੇ ਹਾਇਕੂ ਨੂੰ 7 (stresses) ਜਾਂ (accented beats) ਵਿਚ ਜਾਂ ਫਿਰ 10-12 ਸਾਈਲੇਬਲਜ਼ ਵਿਚ ਲਿਖਣਾ ਸ਼ੁਰੂ ਕਰ ਦਿੱਤਾ ਹੈਹਾਇਕੂ ਦੀ ਸੰਵੇਦਨਾ ਨੂੰ ਕਾਇਮ ਰੱਖਦੇ ਹੋਏ ਘੱਟ ਤੋਂ ਘੱਟ ਸ਼ਬਦਾਂ ਦੀ ਵਰਤੋਂ ਕਰਦੇ ਹਨਅਮਰੀਕਾ ਵਿਚ ਹਾਇਕੂ ਸਕੂਲਾਂ ਅਤੇ ਕਾਲਜਾਂ ਦੀ ਵਿਸ਼ੈ-ਪ੍ਰਣਾਲੀ ਦਾ ਹਿੱਸਾ ਹੈਅਮਰੀਕਨ ਲੇਖਕਾਂ ਦੇ ਹਾਇਕੂ ਪੇਸ਼ ਹਨ

ਸਿਰਫ ਸ਼ਹਿਰੀ ਮੁੰਡਾ

ਹੀ ਸੁਣ ਰਿਹਾ …

ਡੱਡੂਆਂ ਦਾ ਗੀਤ

ਵਿਲਿਅਮ ਜੇ. ਹਿੱਗਨਸਨ ( d. 2008)

ਸੂਰਜ ਚਮਕੇ ਨਦੀਤੇ

ਰੁੱਖਾਂ ਉੱਤੇ ਅਕਸ ਨੱਚਦੇ

ਝਿਲਮਿਲ ਕਰਦੇ

ਜੇਮਜ਼ ਹੈਕੱਟ

ਘੜਿਆਲ਼ ਦੁਆਲ਼ੇ

ਨੀਲਾ ਅੰਬਰ

ਗੂੰਜ ਰਿਹਾ

ਜੋਨ ਬਰਾਂਡੀ

ਅਧਿਆਪਕ ਦਾ ਪ੍ਰਸ਼ਨ

ਅੱਧ-ਸੁੱਤੀ ਜਮਾਤ ਚ ਲਟਕੇ …

ਉੱਤਰ ਦੇਵੇ ਕਾਂ

ਮਾਰਗਰੇਟ ਚੂਲਾ

ਇਹ ਪਾਣੀ ਤੇ ਅਸਥੀਆਂ

ਪਾ ਦੇਣਾ ਕਿਸੇ

ਰੁੱਖ ਦੀਆਂ ਜੜਾਂ ਵਿਚ

ਡਾਇਨਾ ਡੀ ਪਰਾਇਮਾ

ਚੁੱਪ ਦੇ ਪਿੱਛੇ ਪਿੱਛੇ

ਖੁੱਲ੍ਹੇ ਮੈਦਾਨ ਤੱਕ

ਆਕਾਸ਼ਗੰਗਾ

ਪੈਟਰੀਸ਼ੀਆ ਡੋਨੇਗਨ

ਖ਼ਬਰ ਬਾਰੇ ਸੋਚਦਿਆਂ

ਫੋਨ ਚੁੱਕਣ ਤੋਂ ਪਹਿਲਾਂ ਹੀ

ਮੇਰੇ ਹੱਥ ਕਿੰਨੇ ਠਰੇ ਹੋਏ

ਅਲਿਜ਼ਾਬੈੱਥ ਸੀਅਰਲੇ ਲੈਂਬ

ਪਹਾੜੀਆਂ

ਛੱਡ ਰਹੀਆਂ ਬੱਦਲ਼

ਇਕ ਇਕ ਕਰਕੇ

ਜੌਨ ਵਿਲਜ਼

ਬੋਹੜ ਦੀ ਛਾਂਵੇਂ

ਘਰ ਘਰਖੇਲਦੇ ਬੱਚੇ

ਬੋਲਣ ਮਾਪਿਆਂ ਦੀ ਬੋਲੀ

ਡੀ. ਡਵਲਿਊ. ਬੈਂਡਰ

ਮੈਂ ਵਾਹੁੰਦੀ

ਮਾਂ ਦੇ ਵਾਲ਼

ਨਿਕਲਣ ਚੰਗਿਆੜੇ

ਪੈਗੀ ਵਿਲਿਸ ਲਾਈਲਜ਼

ਪਿਛਵਾੜੇ ਦੋ ਬੀਬੀਆਂ

ਤਹਿ ਲਾ ਰਹੀਆਂ

ਚਾਦਰਾਂ ਦੇ ਵਿਚ ਧੁੱਪ

ਸੈਂਡਰਾ ਫੁਰਿੰਜਰ

ਸਾਗਰ ਛੱਲਾਂ ਦੀ ਘਸਾਈ

ਗੋਲ਼-ਮਟੋਲ ਚਟਾਨ

ਕਰੇ ਇਸ਼ਾਰਾ ਘਰ ਵੱਲ

ਜੇਨ ਰਿਛ੍ਹੋਲਡ