بچّے منگن کھیڈن نوں
آئی فون تے لِیپٹاپ
پِنڈوں آیا فون
کلیم زفر بدیشا نوٹ: کلیم زفر بدیشا لہندے پنجاب دے فیسلاباد (لائلپُر) شہر وِچ پَیدا ہوئے اتے پنجاب یونیورسِٹی لاہور قوں کمپیوٹر سائنس وچ ودیا حاصل کِیتی ۔اج کلھ اِٹلی دے شہر انکونا وچ رہندے ہن ۔پنجابی ہائکو فورم دے سارے لِکھاریاں اتے پاٹکاں ولوں آپ جی دا سواگت ہے
Kalim Sahib khushaamdeed , bahut vadhiaa haiku ajihey hor vadhiaa haikus di udeek vich
ਕਲੀਮ ਸਾਹਿਬ ਹਾਇਕੂ ਪੰਜਾਬੀ ਬਲਾਗ ‘ਤੇ ਜੀ ਆਇਆਂ ਨੂੰ। ਆਸ ਹੈ ਤੁਸੀਂ ਪੰਜਾਬੀ ਬੋਲੀ ਦੇ ਇਸ ਦੁਪਹੀਏ ਰਥ(ਦੋ ਲਿੱਪੀਆਂ ਵਾਲ਼ਾ ਬਲਾਗ) ਨੂੰ ਤੁਰਦਿਆਂ ਰੱਖਣ ਵਿਚ ਅਪਣਾ ਹਿੱਸਾ ਪਾਉਂਦੇ ਰਹੋਗੇ।
ਸਾਥੀ
ਪੰਜਾਬੀ ਬਲਾਗ ਨਾਲ ਅਪਣੇ ਹਾਇਕੂ ਰਾਹੀਂ ਜੁੜੇ ਹੋ ਕਲੀਮ ਜੀ,ਜੀ ਆਇਆਂ ਨੂੰ।ਆਸ ਹੈ ਮੁਲਾਕਾਤ ਹੁੰਦੀ ਰਹੇਗੀ ।
ਨਵਾਂ ਯੁੱਗ ਨਵੀਆਂ ਲੋੜਾਂ, ਨਵੇਂ ਖੇਡ ਖਿਡਾਓਣੇ,
ਹੋਣੀ ਤਾਂ ਐਵੇਂ ਸੀ ,ਦੋਸ਼ ਘੜੇ ਨੂੰ ਦੇਣਾ
ਹੁਣ ਪਿੰਡ ,ਪਿੰਡ ਨਹੀਂ ਰਹੇ,ਫੇਰ ਪੱਤਿਆਂ ਦੀਆਂ ਭੰਬੀਰੀਆਂ ਬਣਾ ਕੇ ਖੇਡਣ ਵਾਲੇ ਬੱਚੇ ਕਿੱਥੇ ।
Badesha Sahib jio !
haiku bahut vadhia lagia !
Punjabi haiku te aunde jande rahina !!!
Dhanvad sahit, gurmail Badesha !
ਕਲੀਮ ਜੀ ਸਵਾਗਤ ਹੈ …. ਤੁਹਾਡਾ ਹਾਇਕੂ ਸੱਚਾ ਹੈ …. ਕੁਝ ਦਿਨ ਪਹਿਲਾਂ ਮੈਂ
ਇਕ ਪਿੰਡ ਚ ਗੱਡੇ ਤੇ ਖੇਤੋਂ ਆਉਂਦੇ ਇਕ ਗੱਭਰੂ ਨੂੰ ਲੈਪਟਾਪ ਤੇ ਕੰਮ ਕਰਦੇ ਦੇਖਿਆ ਹੈ … ਜਿਸ ਤੇ ਮੈਂ ਹਾਇਕੂ ਵੀ ਲਿਖਿਆ ਹੈ ..
Kalim ji,
What a great haiku. jo ajoki sachai nu bakhubee pargta riha hai.
saray bharawan da shukriyaa……tusi haiku pasand keta……gurmail badesha ji barri khushi hoi tuhanu mil k…
Kalim jio ! Bahut meharbani !
Mere father sahib vee 16-chack vich peda hoe sun !
Apnatt naal- Aapda ;Gurmail Badesha
ਦੋਸਤੋ! ਮੈਨੂੰ ਇਹ ਹਾਇਕੂ ਸਮਝ ਨਹੀਂ ਆਇਆ। ਮੁਆਫ਼ੀ ਚਾਹੁੰਦੀ ਹਾਂ ਕਿ ਬਹੁਤ ਵਾਰ ਪੜ੍ਹਿਆ…ਪਰ…..ਹਰ ਵਾਰ ਲੱਗਿਆ…ਕੁਝ ਮਿਸਿੰਗ ਹੈ…ਪਤਾ ਨਈਂ ਕਿਉਂ!
ਤਨਦੀਪ
really good haiku ! so apt in these times !!