ਸੁਪਨੇ ਵਿਚ ਹਲ਼ ਵਾਹਿਆ
ਚੱਪਾ* ਝੁੰਗਾ* ਜੋੜੀ
ਟੱਲੀਆਂ ਸ਼ੋਰ ਮਚਾਇਆ
ਅਮਰਾਓ ਸਿੰਘ ਗਿੱਲ
ਨੋਟ: ਚੱਪਾ ਅਤੇ ਝੁੰਗਾ ਲੇਖਕ ਦੇ ਬੈਲਾਂ ਦੇ ਨਾਂ ਸਨ। 45 ਸਾਲ ਬਾਅਦ ਬੌਲ਼ਦਾਂ ਦੀ ਯਾਦ ਇਕ ਅਨੰਦਮਈ ਸੁਪਨਾ ਬਣਕੇ ਆਈ।
سُپنے وچ ہل واہیا
چپا٭ جھُنگا٭ جوڑی
ٹلیاں شور مچایا
امراؤ سنگھ گلّ
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
نوٹ: چپا اتے جھُنگا لیکھک دے بیلاں دے ناں سن۔ 45 سال بعد بولداں دی یاد اک انندمئی سپنا بنکے آئی۔
darbara singh said:
ਤੱਤਾ ਤੱਤਾ ਗੋਰਿਆ ਬਈ ਹਾਹਾ ਹਾਹਾ ਕਾਲ਼ਿਆ ।
ਉਂਜਲ਼ ਦਾਣਾ ਤੇ ਗੁੜ ਦੀ ਰੋੜੀ
ਪਾਣਾ ਪੀਂਦੀ ਬਲਦਾਂ ਦੀ ਜੋੜੀ
ਆਈਆਂ ਕਣਕ ਨੂੰ ਬੱਲੀਆਂ
ਬਾਪੂ ਜੋੜੇ ਖੂਹ ,ਖੜਕਣ
ਗਲ਼ ਬਲ਼ਦਾ ਦੇ ਟੱਲੀਆਂ
ਕਿਰਸਾਨੀ ਦੀ ਰੀੜ ਦੀ ਹੱਡੀ ਹੂੰਦਾ ਸੀ ਬਲ਼ਦ
ਹਿਸਾਰੀ ਬਲ਼ਦ
ਧਨੌਲੇ ਦੀ ਮੱਝ
ਬੋਤਾ ਬੀਕਾਨੇਰ ਦਾ
tisjot said:
ਇੱਕ ਭੂਰਾ, ਇੱਕ ਕਾਲਾ…ਬੂਰੀ ਦੀ ਕੱਟੀ ਦਾ ਵਲੈਤੀ ਨਾਂ – ਮੋਨਾ
ਇਸ ਹਾਇਕੂ ਨੇ ਸਭ ਚੇਤੇ ਕਰਵਾ ਦਿੱਤੇ ਗਿੱਲ ਸਾਹਿਬ।
ਡਾ. ਹਰਦੀਪ ਕੌਰ ਸੰਧੂ said:
ਅਮਰਾਓ ਜੀ,
ਕਿੰਨਾ ਸੁੰਦਰ ਸੁਪਨਾ।
ਬਲ਼ਦਾਂ ਗੱਲ਼ ਟੱਲੀਆਂ
ਟੱਲੀਆਂ ਦਾ ਸੰਗੀਤ
ਨਾਲ਼ ਹੀ ਛੇੜ ਦੇਵੇ
ਹਾਲ਼ੀ ਕੋਈ….
ਮਿੱਠਾ ਜਿਹਾ ਗੀਤ
Gurmeet Sandhu said:
ਸੁਪਨੇ ਵਿਚ ਤੁਸੀਂ
ਮਿਲੇ ਅਸਾਂ ਨੂੰ
ਦੱਬ ਕੇ ਕੀਤੀ ਵਾਹੀ
Baljeet Pal Singh said:
ਤੁਰਿਆ ਚੱਲ
ਤੁਰਿਆ ਚੱਲ
ਤੈਨੂੰ ਰੱਬ ਦੀਆਂ ਰੱਖਾਂ
amrao said:
ਬਹੁਤ ਖੁਸ਼ੀ ਹੋਈ ਸਭ ਨੂੰ ਪੜ੍ਹ ਕੇ..ਤੁਸੀਂ ਹਾਲੇ ਤੀਕ ਓਹ ਯਾਦਾਂ ਸੰਭਾਲੀ ਬੈਠੇ ਹੋ..ਸਵਰਗ ਦੇ ਦਿਨ ਸਨ ਓਹ ਜਦੋਂ ਖੇਤਾਂ ‘ਚ ਰੱਬ ਵੱਸਦਾ ਸੀ..ਓਹ ਖੂਹ ਦੀ ਗਾੱਧੀ ਦੀ ਸਵਾਰੀ,ਹਲਟ ਦੇ ਕੁੱਤੇ ਦੀ ਟੱਕ ਟੱਕ,ਟਿੰਡਾਂ ਦੀ ਛਲ ਛਲ,ਸਭ ਕੁੱਝ ਜ਼ਿਹਨ ‘ਚ ਹੈ ਹਾਲੇ ਤੀਕ..
Jagjit Sandhu said:
ਚੱਲ ਉਏ ਗੋਰਿਆ
ਚੱਲ ਉਏ ਨਾਰਿਆ
ਪੱਟ ਦਿਉ ਧੂੜਾਂ
ਕਰ ਦਿਉ ਦੂਹਰਾਂ
ਮਾਰ ਕੇ ਸੁਹਾਗਾ
ਕਹੂ ਕੀ ਬਾਘਾ
ਕਣਕ ਬੀਜ ਦੇਣੀ
ਆਖਦੀ ਦੁਰਗੀ